ਪੰਜਾਬ ਗੁਰਦਾਸਪੁਰ ਦੇ ਮੰਦਰਾਂ ’ਚ ਸ਼ਰਧਾਲੂਆਂ ਦੀ ਭੀੜ/ ਨਵਰਾਤਰੀ ਦੇ ਪਹਿਲਾ ਦਿਨ ਮੱਥਾ ਟੇਕ ਰਹੇ ਸ਼ਰਧਾਲੂ By admin - March 19, 2026 0 2 Facebook Twitter Pinterest WhatsApp ਅੱਜ ਨਵਰਾਤਰੇ ਦੇ ਸ਼ੁਰੂ ਹੋਣ ਨਾਲ ਦੇਸ਼ ਭਰ ਦੇ ਮੰਦਰਾਂ ਅੰਦਰ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਗੱਲ ਜੇਕਰ ਸਰਹੱਦੀ ਜਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਦੀ ਕੀਤੀ ਜਾਵੇ ਤਾਂ ਇੱਥੇ ਸਥਿਤ ਕਾਲੀਦਵਾਰਾ ਮੰਦਿਰ ਅੰਦਰ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਪਹੁੰਚਣਾ ਸ਼ੁਰੂ ਹੋ ਗਿਆ ਸੀ। ਮੀਡੀਆ ਨਾਲ ਗੱਲਬਾਤ ਕਰਦਿਆਂ ਸ਼ਰਧਾਲੂਆ ਨੇ ਕਿਹਾ ਕਿ ਅੱਜ ਦੇ ਦਿਨ ਮਾਤਾ ਜੀ ਦੀ ਅਖੰਡ ਜੋਤ ਜਗਾਈ ਜਾਂਦੀ ਹੈ ਜੋ ਕਿ ਨੌਂ ਦਿਨਾਂ ਤਕ ਲਗਾਤਾਰ ਜਗਾਈ ਜਾਂਦੀ ਹੈ ਅਤੇ ਪੂਰੇ 9 ਦਿਨ ਪੂਰੀ ਧਾਰਮਿਕ ਰੀਤੀ ਨਾਲ ਘਰ ਅਤੇ ਮੰਦਿਰ ’ਚ ਪੂਜਾ ਕੀਤੀ ਜਾਂਦੀ ਹੈ ਅਤੇ ਮਾਤਾ ਰਾਣੀ ਹਰ ਮਨੋਕਾਮਨਾ ਪੂਰੀ ਕਰਦੀ ਹੈ|