ਪੰਜਾਬ ਸੰਗਰੂਰ ਪੀਆਰਟੀਸੀ ਮੁਲਾਜ਼ਮਾਂ ’ਤੇ ਬਦਸਲੂਕੀ ਦੇ ਦੋਸ਼/ ਡਰਾਈਵਰ ’ਤੇ ਲੜਕੀ ਨਾਲ ਬਦਸਲੂਕੀ ਦੇ ਇਲਜ਼ਾਮ/ ਡਰਾਈਵਰ ਨੇ ਦੋਸ਼ ਨਕਾਰੇ, ਦੋਵੇਂ ਧਿਰਾਂ ਨੇ ਮੰਗੀ ਕਾਰਵਾਈ By admin - March 19, 2026 0 1 Facebook Twitter Pinterest WhatsApp ਸੰਗਰੂਰ ਦੇ ਭਵਾਨੀਗੜ੍ਹ ਵਿਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਪੀਆਰਟੀਸੀ ਦੀ ਬੱਸ ਦੀ ਕਾਰ ਨਾਲ ਟੱਕਰ ਹੋ ਗਈ। ਹਾਦਸੇ ਵੀ ਵਜ੍ਹਾ ਕਾਰ ਸਵਾਰਾਂ ਵੱਲੋਂ ਬੱਸ ਨੂੰ ਰੋਕਣ ਦੀ ਕੋਸ਼ਿਸ਼ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਪਹਿਲੀ ਧਿਰ ਦਾ ਕਹਿਣਾ ਹੈ ਡਰਾਈਵਰ ਨੇ ਉਨ੍ਹਾਂ ਦੀ ਲੜਕੀ ਨਾਲ ਬਦਸਲੂਕੀ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੇ ਗੱਲ ਕਰਨ ਲਈ ਬੱਸ ਨੂੰ ਰੋਕਣਾ ਚਾਹਿਆ ਤਾਂ ਡਰਾਈਵਰ ਨੇ ਬੱਸ ਰੋਕਣ ਦੀ ਥਾਂ ਉਨ੍ਹਾਂ ਉਤੇ ਬੱਸ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਹੈ। ਡਰਾਈਵਰ ਨੇ ਦੋਸ਼ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਕੋਈ ਬਦਸਲੂਕੀ ਨਹੀਂ ਕੀਤੀ, ਬਲਕਿ ਲੜਕੀ ਨੇ ਮੁੰਡੇ ਬੁਲਾ ਕੇ ਬੱਸ ਤੇ ਹਮਲਾ ਕਰਵਾਇਆ ਹੈ। ਦੋਵੇਂ ਧਿਰਾਂ ਨੇ ਇਕ ਦੂਜੇ ਦੇ ਗੰਭੀਰ ਇਲਜਾਮ ਲਾਉਂਦਿਆਂ ਕਾਰਵਾਈ ਮੰਗੀ ਹੈ।