ਪੰਜਾਬ ਮਾਨਸਾ ’ਚ ਮਹਿਲਾ ਸਰਪੰਚ ਦੇ ਕਤਲ ਮਾਮਲੇ ’ਚ ਨਵਾਂ ਮੌੜ/ ਪੈਸੇ ਲੈ ਕੇ ਮੁਲਜ਼ਮਾਂ ਦੇ ਨਾਮ ਕੱਢਣ ਦੇ ਇਲਜ਼ਾਮ/ ਪੁਲਿਸ ਨੇ ਦੋਸ਼ ਨਕਾਰੇ, ਸਹੀ ਜਾਂਚ ਕੀਤਾ ਦਾਅਵਾ By admin - March 19, 2026 0 1 Facebook Twitter Pinterest WhatsApp ਮਾਨਸਾ ਦੇ ਪਿੰਡ ਖਿੱਲਣ ਵਿਖੇ ਸਾਬਕਾ ਮਹਿਲਾ ਸਰਪੰਚ ਦੇ ਕਤਲ ਮਾਮਲੇ ਵਿਚ ਨਵਾਂ ਮੌੜ ਆਇਆ ਹੈ। ਮ੍ਰਿਤਕਾ ਦੇ ਪਰਿਵਾਰ ਨੇ ਪੁਲਿਸ ਦੀ ਹੁਣ ਤਕ ਹੋਈ ਜਾਂਚ ਤੇ ਵੱਡੇ ਸਵਾਲ ਖੜ੍ਹੇ ਕਰਦਿਆਂ ਪੁਲਿਸ ਪ੍ਰਸ਼ਾਸਨ ਉਤੇ ਪੈਸੇ ਲੈ ਕੇ ਅਸਲ ਦੋਸ਼ੀਆਂ ਦੇ ਨਾਮ ਪਰਚੇ ਵਿਚੋਂ ਕੱਢਣ ਦੇ ਇਲਜ਼ਾਮ ਲਾਏ ਹਨ। ਪਰਿਵਾਰ ਦੇ ਇਲਜਾਮ ਹੈ ਕਿ ਪੁਲਿਸ ਨੇ ਪਹਿਲਾਂ ਬਣਦੀ ਕਾਰਵਾਈ ਦੀ ਭਰੋਸਾ ਦੇ ਕੇ ਮ੍ਰਿਤਕਾ ਦਾ ਸਸਕਾਰ ਕਰਵਾ ਦਿੱਤਾ ਹੈ ਪਰ ਹੁਣ ਇਨਕੁਆਰੀ ਦੇ ਨਾਮ ਤੇ ਲਿਪਾ-ਪੋਚੀ ਕਰਦਿਆਂ ਅਸਲ ਦੋਸ਼ੀਆਂ ਦੇ ਨਾਮ ਐਫਆਈਆਰ ਵਿਚੋਂ ਕੱਢ ਦਿੱਤਾ ਹੈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਉਤੇ ਪੈਸੇ ਲੈ ਕੇ ਦੋਸ਼ੀਆਂ ਨੂੰ ਬਚਾਉਣ ਦੇ ਇਲਜਾਮ ਲਾਏ ਹਨ। ਪਰਿਵਾਰ ਨੇ 15 ਦਿਨ ਦਾ ਅਲਟੀਮੇਟਮ ਦਿੰਦਿਆਂ ਦੋਸ਼ੀਆਂ ਦੇ ਨਾਮ ਐਫਆਈਆਰ ਵਿਚ ਦਰਜ ਕਰਨ ਦੀ ਮੰਗ ਕੀਤੀ ਹੈ। ਉਧਰ ਪੁਲਿਸ ਨੇ ਸਾਰੇ ਦੋਸ਼ ਨਕਾਰਦਿਆਂ ਤੱਥਾਂ ਦੇ ਆਧਾਰ ਤੇ ਕਾਰਵਾਈ ਦੀ ਗੱਲ ਕਹੀ ਹੈ। ਦੱਸਣਯੋਗ ਹੈ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਖਿੱਲਣ ਵਿਖੇ ਜਨਵਰੀ ਮਹੀਨੇ ਇੱਕ ਮਹਿਲਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਾਨਸਾ ਸਦਰ ਪੁਲਿਸ ਵੱਲੋਂ ਦੋ ਮਹਿਲਾ ਸਮੇਤ 5 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਸੀ. ਮਾਨਸਾ ਤੋਂ ਕਾਂਗਰਸ ਦੇ ਸਾਬਕਾ ਜਿਲਾ ਪ੍ਰਧਾਨ ਅਰਸ਼ਦੀਪ ਸਿੰਘ ਗਾਗੋਵਾਲ ਨੇ ਪ੍ਰੈਸ ਵਾਰਤਾ ਦੇ ਦੌਰਾਨ ਕਿਹਾ ਕਿ ਮਾਨਸਾ ਪੁਲਿਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਇੱਕ ਨਹੀਂ ਬਲਕਿ ਸੈਂਕੜੇ ਕੇਸਾਂ ਵਿੱਚ ਪੁਲਿਸ ਵੱਲੋਂ ਨਾਮਜ਼ਦ ਵਿਅਕਤੀਆਂ ਤੋਂ ਪੈਸੇ ਲੈ ਕੇ ਇਨਕੁਆਰੀ ਵਿੱਚ ਬਾਹਰ ਕੱਢ ਦਿੱਤਾ ਜਾਂਦਾ ਤੇ ਪੀੜਿਤ ਪਰਿਵਾਰਾਂ ਨੂੰ ਇਨਸਾਨ ਨਹੀਂ ਮਿਲ ਰਿਹਾ। ਜੇਕਰ ਮਾਨਸਾ ਪੁਲਿਸ ਦੀ ਉਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਵੱਡੇ ਖੁਲਾਸੇ ਹੋ ਸਕਦੇ ਨੇ। ਗਾਗੋਵਾਲ ਨੇ ਕਿਹਾ ਕਿ ਜਨਵਰੀ ਮਹੀਨੇ ਪਿੰਡ ਖਿੱਲਣ ਵਿਖੇ ਸਾਬਕਾ ਮਹਿਲਾ ਸਰਪੰਚ ਦਾ ਗੋਲੀਆਂ ਮਾਰਕੇ ਕਤਲ ਕੀਤਾ ਗਿਆ। ਪੁਲਿਸ ਵੱਲੋਂ ਕੇਸ ਵਿੱਚ ਦੋ ਮਹਿਲਾਵਾਂ ਸਮੇਤ 5 ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ। ਕਤਲ ਕਰਨ ਵਾਲੇ ਪਿਤਾ ਤੇ ਪੁੱਤਰ ਨੂੰ ਗਿਰਫ਼ਤਾਰ ਕਰ ਲਿਆ ਪਰ ਦੂਸਰੇ ਦੋ ਮਹਿਲਾ ਸਮੇਤ ਤਿੰਨ ਵਿਅਕਤੀਆਂ ਨੂੰ ਕੇਸ ਵਿਚੋਂ ਇਨਕੁਆਰੀ ਦੇ ਨਾਮ ਹੇਠ ਬਾਹਰ ਕੱਢ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਮਿਲੀਭੁਗਤ ਕਰਕੇ ਬਾਹਰ ਕੱਢ ਦਿੱਤੇ। ਉਨ੍ਹਾਂ ਪੁਲਿਸ ਨੂੰ 15 ਦਿਨਾਂ ਦਾ ਸਮਾਂ ਦਿੱਤਾ ਕਿ ਜੇਕਰ ਇਨਸਾਨ ਨਾ ਦਿੱਤਾ ਤਾਂ ਧਰਨਾ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਵੇਗਾ। ਉਧਰ ਮਾਨਸਾ ਪੁਲਿਸ ਦੇ ਡੀਐਸਪੀ ਬੂਟਾ ਸਿੰਘ ਨੇ ਕਿਹਾ ਕਿ ਜਨਵਰੀ ਮਹੀਨੇ ਹੋਏ ਖਿੱਲਣ ਦੇ ਵਿੱਚ ਸਾਬਕਾ ਮਹਿਲਾ ਸਰਪੰਚ ਦੇ ਕਤਲ ਮਾਮਲੇ ਵਿੱਚ ਅਮਨਿੰਦਰ ਸਿੰਘ ਅਤੇ ਭਗਵੰਤ ਸਿੰਘ ਦੋਨੋਂ ਪਿਓ ਪੁੱਤਾਂ ਦੀ ਗਿਰਫਤਾਰ ਹੋ ਚੁੱਕੀ ਸੀ ਜਦੋਂ ਕਿ ਦੂਸਰੇ ਵਿਅਕਤੀਆਂ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਕੋਈ ਰੋਲ ਨਾ ਹੋਣ ਦੇ ਚਲਦਿਆਂ ਬਾਹਰ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਵੱਲੋਂ ਲਗਾਏ ਜਾ ਰਹੇ ਦੋਸ਼ ਬੇਬੁਨਿਆਦ ਹਨ ਪੁਲਿਸ ਵੱਲੋਂ ਤੱਥਾਂ ਦੇ ਅਧਾਰ ਤੇ ਕਾਰਵਾਈ ਕੀਤੀ ਗਈ ਹੈ।