ਪੰਜਾਬ ਨਾਭਾ ’ਚ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ/ ਟਰੱਕਾਂ ਦੇ ਉਡੇ ਪਰਖੱਚੇ, ਚਾਰ ਜਣੇ ਹੋਏ ਗੰਭੀਰ ਜ਼ਖਮੀ/ ਢਾਈ ਘੰਟੇ ਦੀ ਮੁਸ਼ੱਕਤ ਬਾਦ ਕੱਢਿਆ ਬਾਹਰ By admin - March 18, 2026 0 1 Facebook Twitter Pinterest WhatsApp ਨਾਭਾ ਦੇ ਭਾਦਸੋਂ ਰੋਡ ਤੇ ਪੈਂਦੇ ਪਿੰਡ ਚਹਿਲ ਵਿਖੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਦੋ ਟਰੱਕਾਂ ਦੀ ਆਹਮੋ ਸਾਹਮਣੀ ਟੱਕਰ ਹੋ ਗਈ। ਦੋਵੇਂ ਟਰੱਕਾਂ ਵਿਚ ਦੋ ਦੋ ਜਣੇ ਸਵਾਰ ਸਨ। ਹਾਦਸੇ ਤੋਂ ਬਾਅਦ ਦੋਵੇਂ ਟਰੱਕਾਂ ਦੇ ਪਰਖੱਚੇ ਉੱਡ ਗਏ ਅਤੇ 4 ਜਣੇ ਅੰਦਰ ਫੱਸ ਗਏ, ਜਿਨ੍ਹਾਂ ਨੂੰ ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਤੱਖਦਰਸੀਆਂ ਮੁਤਾਬਕ ਟੱਕਰ ਐਨੀ ਭਿਆਨਕ ਸੀ ਕਿ ਦੋਵੇਂ ਟਰੱਕਾਂ ਦੇ ਡਰਾਈਵਰ ਅਤੇ ਦੋਵੇਂ ਕਿਲੀਡਰ ਟਰੱਕ ਵਿੱਚੋਂ ਬਾਹਰ ਨਾ ਨਿਕਲ ਸਕੇ ਕਿਉਂਕਿ ਜਦੋਂ ਆਹਮੋ ਸਾਹਮਣੇ ਟੱਕਰ ਹੋਈ ਤਾਂ ਟਰੱਕਾਂ ਦੀਆਂ ਦੋਵੇਂ ਬਾਡੀਆਂ ਅੰਦਰ ਧਸ ਗਈਆਂ, ਅਤੇ ਮੌਕੇ ਤੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਕਟਰ ਲਿਆ ਕੇ ਟਰੱਕ ਦੀ ਕੈਬਿਨ ਨੂੰ ਕੱਟਿਆ ਗਿਆ ਅਤੇ ਟਰੈਕਟਰਾਂ ਦੇ ਟੋਚਨ ਨਾਲ ਉਹਨਾਂ ਨੂੰ ਬਾਹਰ ਕੱਢਿਆ ਗਿਆ। ਮੌਕੇ ਤੇ ਜੇਸੀਬੀ ਮਸ਼ੀਨਾਂ ਨੇ ਵੀ ਉਨਾਂ ਦੀ ਜਾਨ ਬਚਾਈ। ਇਹ ਟਰੱਕ ਇੱਕ ਮੰਡੀ ਗੋਬਿੰਦਗੜ੍ਹ ਤੋਂ ਆ ਰਿਹਾ ਸੀ ਅਤੇ ਦੂਜਾ ਨਾਭੇ ਸ਼ਹਿਰ ਤੋਂ ਗੋਬਿੰਦਗੜ੍ਹ ਜਾ ਰਿਹਾ ਸੀ। ਇਸ ਐਕਸੀਡੈਂਟ ਦੇ ਕਾਰਨ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜੇਸੀਬੀ ਮਸ਼ੀਨਾਂ ਦੇ ਨਾਲ ਟਰੱਕਾਂ ਨੂੰ ਸੜਕ ਤੋਂ ਹਟਾਇਆ ਜਾ ਰਿਹਾ ਹੈ। ਮੌਕੇ ਤੇ ਥਾਣਾ ਭਾਦਸੋ ਦੇ ਡਿਊਟੀ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸੜਕ ਹਾਦਸਾ ਦੋਵੇਂ ਟਰੱਕਾਂ ਦੇ ਆਹਮੋ ਸਾਹਮਣੇ ਹੋਇਆ ਹੈ ਅਤੇ ਅਸੀਂ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ ਅਤੇ ਕੜੀ ਮੁਸ਼ੱਕਤ ਦੇ ਨਾਲ ਪਿੰਡ ਵਾਸੀਆਂ ਦੀ ਮੱਦਦ ਨਾਲ ਇਹਨਾਂ ਨੂੰ ਬਾਹਰ ਕੱਢਿਆ ਗਿਆ, ਫਿਲਹਾਲ ਅਸੀਂ ਦੇਖ ਰਹੇ ਹਾਂ ਕਿ ਇਸ ਦੀ ਗਲਤੀ ਹੈ ਉਸਦੇ ਅਧਾਰ ਤੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ।