ਪੰਜਾਬ ਚੰਡੀਗੜ੍ਹ ਸਥਿਤ ਪੀਯੂ ਅੰਦਰ ਚੱਲੀਆਂ ਗੋਲੀਆਂ/ ਵਿਦਿਆਰਥੀ ਆਗੂ ਨੂੰ ਬਣਾਇਆ ਨਿਸ਼ਾਨਾ/ ਖੁਸ਼ਕਿਸਮਤੀ ਨਾਲ ਬਚੀ ਜਾਨ, ਪੁਲਿਸ ਕਰ ਰਹੀ ਜਾਂਚ By admin - March 18, 2026 0 1 Facebook Twitter Pinterest WhatsApp ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਅੰਦਰ ਬੀਤੀ ਸ਼ਾਮ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਅਣਪਛਾਤੇ ਸਕੂਟਰ ਸਵਾਰ ਵਿਦਿਆਰਥੀ ਆਗੂ ਜਸ਼ਨਦੀਪ ਸਿੰਘ ਉਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਗਨੀਮਤ ਇਹ ਰਹੀ ਕਿ ਐਸਓਪੀਯੂ ਆਗੂ ਦੇ ਜਾਨੀ ਨੁਕਸਾਨ ਦਾ ਬਚਾਅ ਰਿਹਾ ਹੈ। ਘਟਨਾ ਸ਼ਾਮ 5 ਵਜੇ ਦੇ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਸ਼ਨਦੀਪ ਸਿੰਘ ਪਾਰਕਿੰਗ ਵਿਚ ਖੜ੍ਹਾ ਸੀ, ਜਿੱਥੇ ਦੋ ਨੌਜਵਾਨ ਸਕੂਟਰ ਉਤੇ ਆਏ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ। ਇਕ ਗੋਲੀ ਕਾਰ ਨੂੰ ਲੱਗੀ ਹੈ। ਪੁਲਿਸ ਨੇ ਖੋਲ ਬਰਾਮਦ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ, ਐਸਓਪੀਯੂ ਆਗੂ ਜਸ਼ਨਦੀਪ ਸਿੰਘ ਪਾਰਕਿੰਗ ਵਿੱਚ ਖੜ੍ਹਾ ਸੀ ਕਿ ਦੋ ਨੌਜਵਾਨਾਂ ਨੇ ਉਸ ਤੇ ਗੋਲੀਆਂ ਚਲਾ ਦਿੱਤੀ। ਜਿਸ ਤੋਂ ਬਾਦ ਜਸ਼ਨਦੀਪ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਗੋਲੀਆਂ ਦੇ ਦੋ ਖਾਲੀ ਖੋਲ੍ਹ ਬਰਾਮਦ ਕੀਤੇ ਹਨ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਚਾਰ ਦੋਸ਼ੀ ਨੌਜਵਾਨ ਭੱਜਦੇ ਦਿਖਾਈ ਦੇ ਰਹੇ ਹਨ। ਪੁਲਿਸ ਨੇ ਚੋਰੀ ਹੋਈ ਐਕਟਿਵਾ ਬਰਾਮਦ ਕੀਤੀ ਹੈ। ਖਬਰਾਂ ਮੁਤਾਬਕ ਯੂਨੀਵਰਸਿਟੀ ਸੋਮਵਾਰ ਤੋਂ ਇੱਕ ਨਾਈਟ ਸਟਾਰ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੀ ਹੈ, ਜਿਸ ਵਿੱਚ ਪੰਜਾਬੀ ਗਾਇਕ ਸਤਿੰਦਰ ਸਰਤਾਜ ਬੁੱਧਵਾਰ ਨੂੰ ਪ੍ਰਦਰਸ਼ਨ ਕਰਨ ਵਾਲਾ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਯੂਨੀਵਰਸਿਟੀ ਅੰਦਰ ਸੁਰੱਖਿਆ ਪ੍ਰਬੰਧ ਹੋਰ ਮਜਬੂਤ ਕਰ ਦਿੱਤੇ ਹਨ। ਡੀਐਸਪੀ ਦਲਬੀਰ ਨੇ ਕਿਹਾ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।