ਪੰਜਾਬ ਗੁਰਦਾਸਪੁਰ ’ਚ ਵਧੀ ਇੰਡਕਸ਼ਨ ਕੁਕਰ ਤੇ ਚੁੱਲਿਆ ਦੀ ਮੰਗ/ ਗੈਸ ਦੀ ਕਿੱਲਤ ਦੇ ਚਲਦਿਆਂ ਬਦਲਵੇਂ ਪ੍ਰਬੰਧ ਕਰ ਰਹੇ ਲੋਕ/ ਮੰਗ ਪੂਰੀ ਕਰਨ ਤੋਂ ਅਸਮਰੱਥ ਹੋਏ ਦੁਕਾਨਦਾਰ By admin - March 18, 2026 0 1 Facebook Twitter Pinterest WhatsApp ਇਰਾਨ-ਅਮਰੀਕਾ ਜੰਗ ਦੇ ਚਲਦਿਆਂ ਰਸੋਈ ਗੈਸ ਦੀ ਕਿੱਲਤ ਦੀਆਂ ਚੱਲ ਰਹੀਆਂ ਚਰਚਾਵਾਂ ਦਰਮਿਆਨ ਲੋਕਾਂ ਨੇ ਗੈਸ ਤੋਂ ਨਿਰਭਰਤਾ ਘਟਾਉਣ ਲਈ ਬਦਲਵੇਂ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਨੇ। ਗੱਲ ਜੇਕਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਇੱਥੇ ਦੁਕਾਨਾਂ ਤੋਂ ਇੰਡਕਸ਼ਨ ਕੁਕਰ ਤੇ ਚੁੱਲਿਆਂ ਦੀ ਮੰਗ ਵੱਧ ਗਈ ਹੈ। ਦੁਕਾਨਦਾਰਾਂ ਦੇ ਦੱਸਣ ਮੁਤਾਬਕ ਲੋਕ ਲਗਾਤਾਰ ਖਰੀਦਦਾਰੀ ਕਰ ਰਹੇ ਹਨ, ਜਿਸ ਕਾਰਨ ਬਹੁਤੇ ਦੁਕਾਨਦਾਰ ਗ੍ਰਾਹਕਾਂ ਦੀ ਮੰਗ ਪੂਰੀ ਕਰਨ ਤੋਂ ਅਸਮਰੱਥ ਹਨ। ਕਿਉਂਕਿ ਮੰਗ ਵਧਣ ਦੇ ਹਿਸਾਬ ਨਾਲ ਕੰਪਨੀਆਂ ਵੱਲੋਂ ਸਪਲਾਈ ਨਹੀਂ ਕੀਤੀ ਜਾ ਰਹੀ। ਉੱਥੇ ਹੀ ਇੰਡਕਸ਼ਨ ਦੇ ਮਕੈਨਿਕ ਦਾ ਕਹਿਣਾ ਹੈ ਕਿ ਲੋਕਾਂ ਨੇ ਪੁਰਾਨੀਆਂ ਮਸ਼ੀਨਾਂ ਦੀ ਰਿਪੇਅਰ ਵੀ ਵੱਡੀ ਗਿਣਤੀ ਵਿੱਚ ਕਰਵਾਉਣੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਗੈਸ ਦੀ ਕਿੱਲਤ ਕਾਰਨ ਪੁਰਾਣਾ ਦੌਰ ਵੀ ਵਾਪਸ ਆਉਂਦਾ ਦਿਖ ਰਿਹਾ ਹੈ ਕਿਉਂਕਿ ਲੋਕ ਮਿੱਟੀ ਦੇ ਤੇਲ ਦੇ ਸਟੋਵ ਅਤੇ ਕੋਲੇ ਦੀਆਂ ਭੱਠੀਆਂ ਵੀ ਵੱਡੀ ਗਿਣਤੀ ਵਿੱਚ ਖਰੀਦ ਰਹੇ ਹਨ। ਭਾਂਡਿਆ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਟੋਵ ਆਊਟ ਆਫ ਸਟੋਕ ਹੋ ਗਏ ਹਨ। ਪੁਰਾਣੇ ਪਏ ਸਟੋਵ ਸਾਰੇ ਵਿਕ ਗਏ ਹਨ ਅਤੇ ਅੱਗੋਂ ਮਾਲ ਵੀ ਨਹੀਂ ਆ ਰਿਹਾ ਜਦਕਿ ਲੋਕ ਰੋਜ਼ ਖਰੀਦਣ ਆ ਰਹੇ ਹਨ ਜਿਸ ਕਾਰਨ ਉਹਨਾਂ ਨੂੰ ਗ੍ਰਾਹਕ ਨੂੰ ਵਾਪਸ ਖਾਲੀ ਹੱਥ ਮੋੜਨਾ ਪੈ ਰਿਹਾ ਹੈ।