ਪਟਿਆਲਾ ’ਚ ਭਾਖੜਾ ਕੋਲੋਂ ਲੜਕੀ ਦੀ ਲਾਸ਼ ਬਰਾਮਦ/ ਮੁੰਡੇ-ਕੁੜੀ ਨੇ ਇਕੱਠੇ ਮਾਰੀ ਸੀ ਭਾਖੜਾ ’ਚ ਛਾਲ/ ਮੁੰਡੇ ਦੀ ਪਹਿਲਾਂ ਬਰਾਮਦ ਹੋ ਚੁੱਕੀ ਲਾਸ਼

0
1

ਪਟਿਆਲਾ ਚੋਂ ਲੰਘਦੀ ਭਾਖੜਾ ਨਹਿਰ ਵਿਚੋਂ ਲੜਕੀ ਦੀ ਲਾਸ਼ ਬਰਾਮਦ ਹੋਈ ਹੈ। ਪਟਿਆਲਾ ਦੀ ਬਾਜ਼ੀਗਰ ਬਸਤੀ ਦੀ ਰਹਿਣ ਵਾਲੀ ਮ੍ਰਿਤਕਾ ਨੇ ਕੁੱਝ ਦਿਨ ਪਹਿਲਾਂ ਇਕ ਮੁੰਡੇ ਸਮੇਤ ਭਾਖੜਾ ਨਹਿਰ ਵਿਚ ਛਾਲ ਮਾਰੀ ਸੀ। ਲੜਕੇ ਦੀ ਲਾਸ਼ ਪਹਿਲਾਂ ਹੀ ਬਰਾਮਦ ਹੋ ਚੁੱਕੀ ਹੈ ਅਤੇ ਲੜਕੀ ਦੀ ਲਾਸ਼ ਅੱਜ ਬਰਾਮਦ ਹੋਈ ਹੈ। ਪੁਲਿਸ ਨੇ ਲੜਕੀ ਦੀ ਲਾਸ਼ ਨੂੰ ਨਹਿਰ ਵਿਚੋਂ ਕੱਢ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਭੋਲੇਨਾਥ ਡਾਵਰਸ ਕਲੱਬ ਪੰਜਾਬ ਪ੍ਰਧਾਨ ਸ਼ੰਕਰ ਭਾਰਤਵਾਜ਼ ਨੇ ਦੱਸਿਆ ਕਿ ਪਿਛਲੀ 8 ਤਰੀਕ ਨੂੰ ਪਸਾਣਾ ਭਾਖੜਾ ਰੋਡ ਦੇ ਉੱਤੇ ਇੱਕ ਡਿਜ਼ਾਇਰ ਗੱਡੀ ਮਿਲੀ ਸੀ ਜਿਸ ਵਿੱਚ ਇੱਕ ਮੁੰਡਾ ਤੇ ਕੁੜੀ ਲਾਪਤਾ ਹੋਈ ਸੀ। 13 ਤਰੀਕ ਨੂੰ ਨਿਰਵਾਣਾ ਬਰਾਂਚ ਤੋਂ ਮੁੰਡੇ ਦੀ ਲਾਸ਼ ਬਰਾਮਦ ਹੋਈ ਸੀ ਤੇ ਅੱਜ ਢਹਾਣੇ ਤੋਂ ਲੜਕੀ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਪਿਛਲੇ ਕਈ ਦਿਨਾਂ ਤੋਂ ਪਰਿਵਾਰ ਤੇ ਗੋਤਾਖੋਰਾਂ ਦੀਆਂ ਟੀਮਾਂ ਲੜਕੀ ਨੂੰ ਲੱਭਣ ਦੀ ਜੁੱਟੀਆਂ ਹੋਈਆਂ ਸਨ। ਸ਼ੰਕਰ ਭਾਰੂ ਅੱਜ ਨੇ ਦੱਸਿਆ ਕਿ ਲੜਕੀ ਪਟਿਆਲਾ ਦੇ ਬਾਜ਼ੀਗਰ ਬਸਤੀ ਦੀ ਰਹਿਣ ਵਾਲੀ ਸੀ ਅਤੇ ਇੱਕ ਪ੍ਰਾਈਵੇਟ ਸੈਲੂਨ ਦੇ ਵਿੱਚ ਕੰਮ ਕਰਦੀ ਸੀ।

LEAVE A REPLY

Please enter your comment!
Please enter your name here