ਪੰਜਾਬ ਮੁੱਖ ਮੰਤਰੀ ਮਾਨ ਨੇ ਗਿਣਾਈਆਂ 4 ਸਾਲ ਦੀਆਂ ਪ੍ਰਾਪਤੀਆਂ / ਸਿੰਚਾਈ ਵਿਭਾਗ ਦੇ ਕੰਮਾਂ ਦਾ ਸਾਂਝਾ ਕੀਤਾ ਬਿਊਰਾ/ 6700 ਕਰੋੜ ਰੁਪਏ ਖਰਚਣ ਦਾ ਕੀਤਾ ਦਾਅਵਾ By admin - March 18, 2026 0 2 Facebook Twitter Pinterest WhatsApp ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਸਰਕਾਰ ਦੀਆਂ 4 ਸਾਲਾਂ ਦੌਰਾਨ ਕਿਸਾਨਾਂ ਦੇ ਖੇਤਾਂ ਦੀ ਸਿਚਾਈ ਲਈ ਕੀਤੇ ਕੰਮਾਂ ਦਾ ਗੁਣਗਾਣ ਕੀਤਾ ਹੈ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦੀ ਮੌਜੂਦਗੀ ਵਿਚ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਸਮੇਂ ਸਿਚਾਈ ਵਿਭਾਗ ਨੇ ਕ੍ਰਾਂਤੀਕਾਰੀ ਕੰਮ ਕੀਤਾ ਹੈ ਜੋ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਅਪ੍ਰੈਲ 2022 ਤੋਂ ਮਾਰਚ 2026 ਤੱਕ 4 ਸਾਲਾਂ ਦੀ ਸਮੇਂ ਮਿਆਦ ਦੌਰਾਨ ਵਿਭਾਗ ‘ਚ 6700 ਕਰੋੜ ਰੁਪਏ ਖਰਚ ਕੇ ਹਰ ਖੇਤ ਤਕ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸਿੰਚਾਈ ਵਿਭਾਗ ‘ਚ ਸਾਡੀ ਸਰਕਾਰ ਸਮੇਂ ਕ੍ਰਾਂਤੀਕਾਰੀ ਕੰਮ ਹੋਇਆ ਹੈ ਤੇ ਇਹ ਕੰਮ ਨਾ ਤਾਂ ਆਜ਼ਾਦੀ ਤੋਂ ਪਹਿਲਾਂ ਤੇ ਨਾ ਹੀ ਆਜ਼ਾਦੀ ਤੋਂ ਬਾਅਦ ਹੋਇਆ ਸੀ। ਉਨ੍ਹਾਂ ਦੱਸਿਆਂ ਪੁਰਾਣਿਆਂ ਸਰਕਾਰਾਂ ਤੋਂ ਇਹ ਲਗਭਗ ਤਿੰਨ ਗੁਣਾਂ ਹੈ। ਸੀਸੀਏ ਯਾਨੀ ਸਿੰਚਾਈ ਦਾ ਪਾਣੀ ਕਿੰਨੇ ਏਕੜ ਨੂੰ ਜਾਂਦਾ ਹੈ, ਇਸ ਬਾਰੇ ਗੱਲ ਕਰਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਜੇਕਰ ਅਸੀਂ ਪੰਜਾਬ ਦਾ ਸਿੰਚਾਈ ਦਾ ਪਾਣੀ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੀਏ ਤਾਂ 75.89 ਲੱਖ ਏਕੜ ਦੀ ਸਿੰਚਾਈ ਕੀਤੀ ਜਾ ਸਕਦੀ ਹੈ। 2022 ਸਮੇਂ ਜਦੋਂ ਸਾਡੀ ਸਰਕਾਰ ਆਈ ਤਾਂ 20.89 ਲੱਖ ਏਕੜ ਤੱਕ ਨਹਿਰੀ ਪਾਣੀ ਜਾਂਦਾ ਸੀ ਯਾਨੀ ਕਿ 26.5 ਫ਼ੀਸਦੀ ਪਾਣੀ ਹੀ ਸਿੰਚਾਈ ਲਈ ਇਸਤੇਮਾਲ ਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ 16 ਮਾਰਚ, 2026 ਤੱਕ ਇਹ 58 ਲੱਖ ਏਕੜ ਨੂੰ ਪਾਣੀ ਜਾਣ ਲੱਗ ਪਿਆ, ਜੋ ਕਿ 78 ਫ਼ੀਸਦੀ ਬਣਦਾ ਹੈ। ਸੀਐਮ ਨੇ ਕਿਹਾ ਕਿ ਇਹ ਪੁਰਾਣਾ ਸਮੇਂ ਤੋਂ ਤਿੰਨ ਗੁਣਾਂ ਜ਼ਿਆਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਬਜਟ 3 ਗੁਣਾਂ ਬਜਟ ਇਸਤੇਮਾਲ ਹੋਇਆ ਹੈ ਤਾਂ ਤਿੰਨ ਗੁਣਾਂ ਵੱਧ ਨਹਿਰਾਂ ਦਾ ਪਾਣੀ ਵੀ ਸਿੰਚਾਈ ਲਈ ਪਹੁੰਚਿਆ। ਮੁੱਖ ਮੰਤਰੀ ਨੇ ਦੱਸਿਆ ਕਿ ਕੰਸਟ੍ਰਕਸ਼ਨ ਆਫ਼ ਵਾਟਰ ਕੋਰਸਸ, ਜਿਸ ਨੂੰ ਖਾਲਾ ਕਿਹਾ ਜਾਂਦਾ ਹੈ। ਉਸ ‘ਤੇ 2000 ਕਰੋੜ ਰੁਪਏ ਖ਼ਰਚੇ ਗਏ। ਇਸ ਤਹਿਤ 13,938 ਕਿਲੋਮੀਟਰ ਖਾਲ ਬਣਾਏ ਗਏ ਤੇ ਇਨ੍ਹਾਂ ਰਾਹੀਂ 58 ਲੱਖ ਏਕੜ ਤੱਕ ਇਹ ਪਾਣੀ ਪਹੁੰਚਿਆ ਗਿਆ। ਇਸ ਦੇ ਨਾਲ 18,349 ਕਿਲੋਮੀਟਰ ਖਾਲ ਦੀ ਮੁਰੰਮਤ ਕੀਤੀ ਗਈ। ਬੰਦ ਪਈਆਂ ਬਰਸਾਤੀ ਨਦੀਆਂ ਦੇ ਬਰਸਾਤੀ ਨਾਲੇ ਮੁਰੰਮਤ ਕੀਤੇ ਗਏ। 101 ਬਰਸਾਤੀ ਨਦੀਆਂ ਤੇ ਦੁਬਾਰਾ ਚੱਲ ਪਈਆਂ। ਇਸ ਤਹਿਤ 545 ਕਿਲੋਮੀਟਰ ਲੰਬਾਈ ਤੱਕ ਬਰਸਾਤੀ ਨਦੀਆਂ ਤੇ ਨਾਲੇ ਦੁਬਾਰਾ ਚੱਲ ਪਏ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਪ੍ਰੈੱਸ ਕਾਨਫਰੰਸ ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋਣ, ਵੱਖ-ਵੱਖ ਵਿਸ਼ਿਆਂ ਤੇ ਲੋਕਾਂ ਤੱਕ ਸਰਕਾਰ ਦੇ ਕੰਮ ਪਹੁੰਚਾਉਣ ਦਾ ਸਿਲਸਿਲਾ ਹੈ ਤੇ ਇਸ ਸਿਲਸਿਲੇ ‘ਚ ਇਹ ਪਹਿਲੀ ਕਾਨਫਰੰਸ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਇਸ ਤੋਂ ਬਾਅਦ ਖੇਤੀਬਾੜੀ, ਪਸ਼ੂ ਪਾਲਣ, ਸਿਹਤ ਵਿਭਾਗ, ਟ੍ਰਾਂਸਪੋਰਟ ਤੇ ਰੁਜ਼ਗਾਰ ਆਦਿ ਵਰਗੇ ਮੁੱਦਿਆਂ ‘ਤੇ ਪ੍ਰੈੱਸ ਕਾਨਫਰੰਸ ਹੋਵੇਗੀ।