ਦਰਬਾਰ ਸਾਹਿਬ ਦੀ AI ਵੀਡੀਓ ਖਿਲਾਫ਼ ਸੰਗਤ ’ਚ ਰੋਸ/ ਗੁਰਚਰਨ ਸਿੰਘ ਗਰੇਵਾਲ ਵੱਲੋਂ ਸਖਤ ਨਿੰਦਾ/ ਸਖਤ ਕਾਰਵਾਈ ਦੀ ਮੰਗ

0
1

 

ਸ੍ਰੀ ਦਰਬਾਰ ਸਾਹਿਬ ਦੀ ਸ਼ੋਸਲ ਮੀਡੀਆ ’ਤੇ ਵਾਇਰਲ ਵੀਡੀਓ ਦਾ ਮਾਮਲਾ ਗਰਮਾ ਗਿਆ ਹੈ। ਐਸਸੀਜੀਪੀ ਨੇ ਵੀਡੀਓ ਉਤੇ ਸਖਤ ਇਤਰਾਜ ਜਾਹਰ ਕਰਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਸ਼ੋਸ਼ਲ ਮੀਡੀਆ ਤੇ ਇਕ ਏਆਈ ਨਾਲ ਬਣਾਈ ਗਈ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਕੰਕਾਲ ਨੂੰ ਪੱਗ ਬੰਨ ਕੇ ਅਤੇ ਜੁੱਤੀਆਂ ਸਮੇਤ ਦਰਬਾਰ ਸਾਹਿਬ ਪਰਕਰਮਾ ਤੇ ਲੰਗਰ ਹਾਲ ਵਿਚ ਦਿਖਾਇਆ ਗਿਆ ਹੈ। ਐਸਜੀਪੀਸੀ ਦੇ ਮੈਂਬਰ ਗੁਰਚਰਨ ਸਿੰਘ ਮਾਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਨੂੰ AI ਰਾਹੀਂ ਗਲਤ ਢੰਗ ਨਾਲ ਦਿਖਾਉਣਾ ਵੱਡਾ ਅਪਰਾਧ ਹੈ ਜਿਸ ਨੂੰ ਰੋਕਣ ਲਈ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here