ਪਟਿਆਲਾ ਜੇਲ੍ਹ ਅੰਦਰ ਕੈਦੀ ਨਾਲ ਕੁੱਟਮਾਰ/ ਪਤਨੀ ਨੇ ਸ਼ਿਕਾਇਤ ਦੇ ਕੇ ਮੰਗਿਆ ਇਨਸਾਫ਼/ ਸਾਥੀ ਕੈਦੀਆਂ ’ਤੇ ਲੱਗੇ ਕੁੱਟਮਾਰ ਦੇ ਇਲਜ਼ਾਮ

0
1

ਪਟਿਆਲਾ ਕੇਂਦਰੀ ਜੇਲ੍ਹ ਅੰਦਰ ਬੰਦ ਕੈਦੀ ਨਾਲ ਕੁੱਟਮਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਕੁੱਟਮਾਰ ਦੇ ਇਲਜ਼ਾਮ ਪੀੜਤ ਕੈਦੀ ਦੀ ਪਤਨੀ ਵੱਲੋਂ ਲਾਏ ਗਏ ਹਨ। ਕੈਦੀ ਦੀ ਪਤਨੀ ਪਰਮਿੰਦਰਜੀਤ ਕੌਰ ਦੇ ਦੱਸਣ ਮੁਤਾਬਕ ਉਸਦਾ ਪਤੀ ਤਿੰਨ ਸਾਲਾਂ ਤੋਂ ਜੇਲ੍ਹ ਅੰਦਰ ਬੰਦ ਹੈ, ਜਿੱਥੇ ਉਸ ਦੇ ਸਾਥੀ ਕੈਦੀਆਂ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਰੱਖਿਆ ਫੋਨ ਛੁਪਾਉਣ ਲਈ ਕਿਹਾ ਗਿਆ, ਜਦੋਂ ਉਸ ਨੇ ਮਨ੍ਹਾਂ ਕੀਤਾ ਤਾਂ ਪੂਰੀ ਤਰ੍ਹਾਂ ਕੁੱਟਮਾਰ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ।
ਪਤਨੀ ਦਾ ਇਲਜਾਮ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਦੇ ਪਤੀ ਦਾ ਲੋੜੀਂਦਾ ਇਲਾਜ ਨਹੀਂ ਕਰਵਾਇਆ ਜਾ ਰਿਹਾ। ਪੁਲਿਸ ਨੇ ਪਤਨੀ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਨੀ ਦੇ ਦੱਸਣ ਮੁਤਾਬਕ ਇਹ ਸਾਰੀ ਘਟਨਾ ਮੇਰੇ ਪਤੀ ਨੇ ਮੈਨੂੰ ਫੋਨ ਰਾਹੀਂ ਦੱਸੀ। ਇਸ ਮਾਮਲੇ ਤੇ ਲੈ ਕੇ ਥਾਣਾ ਤ੍ਰਿਪੜੀ ਦੇ ਏਐਸਆਈ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਗਗਨਦੀਪ ਸਿੰਘ ਅਤੇ ਰੋਹਿਤ ਗੋਲੂ ਖਿਲਾਫ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here