ਪੰਜਾਬ ਗੁਰਦਾਸਪੁਰ ’ਚ ਛੱਪੜ ਦੀ ਭੇਂਟ ਚੜ੍ਹੀ ਕਣਕ ਦੀ ਫਸਲ/ ਛੱਪੜ ਓਵਰਫਲੋਅ ਹੋਣ ਨਾਲ ਭਰਿਆ ਸੀ ਪਾਣੀ/ ਪ੍ਰਸ਼ਾਸਨ ਅੱਗੇ ਮਦਦ ਲਈ ਲਾਈ ਗੁਹਾਰ By admin - March 17, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਜੀਵਨਵਾਲ ਵਿਖੇ ਇੱਕ ਗਰੀਬ ਕਿਸਾਨ ਦੀ ਕਣਕ ਦੀ ਖੜੀ ਫਸਲ ਓਵਰਫਲੋ ਹੋਏ ਛੱਪੜ ਦੀ ਭੇਂਟ ਚੜ ਗਈ ਹੈ। ਪੱਕਣ ਉਤੇ ਆਈ ਕਣਕ ਦੀ ਫਸਲ ਪਾਣੀ ਭਰਨ ਕਾਰਨ ਖਰਾਬ ਹੋਣ ਕਾਰਨ ਕਿਸਾਨਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨਾਂ ਨੇ ਕਿਹਾ ਕਿ ਇੱਥੇ ਮੌਜੂਦ ਸ਼ੋਅਰੂਮਾਂ ਅਤੇ ਕਾਰੋਬਾਰੀ ਅਦਾਰਿਆਂ ਦੇ ਪਾਣੀ ਦੀ ਨਿਕਾਸੀ ਛੱਪੜ ਵੱਲ ਕਰ ਦਿੱਤੀ ਗਈ ਹੈ, ਜਿਸ ਕਾਰਨ ਛੱਪੜ ਓਵਰ ਫਲੋਅ ਹੋਣ ਨਾਲ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਕਿਸਾਨ ਦਾ ਕਹਿਣਾ ਹੈ ਕਿ ਪੂਰੇ ਪਿੰਡ ਦੀ ਨਿਕਾਸੀ ਦਾ ਪਾਣੀ ਹੀ ਨਹੀਂ ਬਲਕਿ ਇਸ ਰੋਡ ਤੇ ਸਥਿਤ ਸ਼ੋਰੂਮਾਂ ਅਤੇ ਉਦਯੋਗਾਂ ਦੀ ਨਿਕਾਸੀ ਦਾ ਪਾਣੀ ਵੀ ਇਸ ਛੱਪੜ ਵੱਲ ਕਰ ਦਿੱਤਾ ਗਿਆ ਹੈ ਜਿਸ ਕਾਰਨ ਉਸਦੇ ਖੇਤਾਂ ਨੂੰ ਵੱਡਾ ਨੁਕਸਾਨ ਪਹੁੰਚਦਾ ਹੈ। ਉਨ੍ਹਾਂ ਕਿਹਾ ਕਿ ਤਿੰਨ ਨੇੜੇ ਦੇ ਖੇਤਾਂ ਨੂੰ ਜਾਣ ਵਾਲਾ ਰਸਤਾ ਵੀ ਪਾਣੀ ਦੀ ਚਪੇਟ ਵਿੱਚ ਆ ਜਾਂਦਾ ਹੈ। ਇਸ ਵਾਰ ਇਸ ਛੱਪੜ ਦੇ ਓਵਰਫਲੋ ਹੋਣ ਕਾਰਨ ਉਸਦੀ ਪੂਰੀ ਦੀ ਪੂਰੀ ਫਸਲ ਖਰਾਬ ਹੋ ਗਈ ਹੈ, ਜਿਸ ਕਾਰਨ ਉਸ ਦਾ ਵੱਡਾ ਨੁਕਸਾਨ ਹੋਇਆ ਹੈ। ਕਿਸਾਨ ਨੇ ਕਿਹਾ ਕਿ ਇਸਦੀ ਸ਼ਿਕਾਇਤ ਵੀਡੀਓ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਵੀ ਕੀਤੀ ਹੈ ਪਰ ਅਜੇ ਤੱਕ ਕੋਈ ਉਹਨਾਂ ਵੱਲੋਂ ਉਸਦੀ ਸਾਰ ਲੈਣ ਨਹੀਂ ਆਇਆ। ਕਿਸਾਨ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਉਸਦੀ ਖਰਾਬ ਹੋਈ ਫਸਲ ਦਾ ਮੁਆਇਨਾ ਕਰ ਕੇ ਫਸਲ ਦਾ ਮੁਆਵਜ਼ਾ ਦਿੱਤਾ ਜਾਏ।