ਬਰਨਾਲਾ ਦੀ ਤਪਾ ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ/ 200 ਕਿੱਲੋ ਚੂਰਾ ਪੋਸਤ ਸਮੇਤ ਤਿੰਨ ਤਸਕਰ ਗ੍ਰਿਫਤਾਰ/ ਕਾਰ ਤੇ ਟਰੱਕ ਵੀ ਬਰਾਮਦ

0
1

ਬਰਨਾਲਾ ਪੁਲਿਸ ਨੇ ਨਸ਼ਾ ਤਸਕਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਤਪਾ ਮੰਡੀ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ 10 ਲੱਖ ਕੀਮਤ ਦੀ ਚੂਰਾ ਪੋਸਟ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜਮਾਂ ਦੇ ਕਬਜੇ ਵਿਚੋਂ ਇਕ ਕਾਰ ਤੇ ਟਰੱਕ ਵੀ ਬਰਾਮਤ ਕੀਤਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਮੁਲਜਮਾਂ ਨੂੰ ਉਸ ਵੇਲੇ ਕਾਬੂ ਕੀਤਾ ਜਦੋਂ ਉਹ ਨਸ਼ੇ ਦੀ ਖੇਪ ਨੂੰ ਟਰੱਕ ਵਿਚੋਂ ਕਾਰ ਵਿਚ ਲੋਡ ਕਰ ਰਹੇ ਸਨ। ਪੁਲਿਸ ਨੇ ਤਿੰਨਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ  ਨਸ਼ਾ ਤਸਕਰ ਜੋ ਇੱਕ ਰਾਜਸਥਾਨ ਤੋਂ ਇੱਕ ਕਲੀ ਵਾਲੇ ਟਰੱਕ ਵਿੱਚ 200 ਕਿੱਲੋ ਡੋਡਾ ਚੂਰਾ ਪੋਸਟ ਭੁੱਕੀ ਲੁਕੋ ਕੇ ਲਿਆ ਰਹੇ ਸਨ। ਜਿੱਥੇ ਉਹਨਾਂ ਦਾ ਸਾਥੀ ਇਸ ਦੀ ਸਪਲਾਈ ਲੈ ਅੱਗੇ ਕਰਨ ਲਈ ਟਰੱਕ ਵਿੱਚੋਂ ਆਪਣੀ ਸਵਿਫਟ ਕਾਰ ਵਿੱਚ ਭੁੱਕੀ ਨੂੰ ਲੋੜ ਕਰ ਰਿਹਾ ਸੀ ਤਾਂ ਮੌਕੇ ਤੇ ਪੁਲਿਸ ਵੱਲੋਂ ਤਿੰਨੋਂ ਨਸ਼ਾ ਤਸਕਰਾਂ ਨੂੰ ਇੱਕ ਟਰੱਕ ਵਿੱਚੋਂ 10 ਲੱਖ ਦੀ ਕੀਮਤ ਵਾਲੀ 200 ਕਿਲੋ ਡੋਡਾ ਚੂਰਾ ਪੋਸਟ ਭੁੱਕੀ ਸਮੇਤ ਕਾਬੂ ਕਰ ਲਿਆ ਜਿੱਥੇ ਤਿੰਨ ਨਸ਼ਾ ਤਸਕਰਾਂ ਨੂੰ ਤਪਾ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਉੱਥੇ ਇੱਕ ਟਰੱਕ ਅਤੇ ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਹੰਡਿਆਇਆ ਦਾ ਰਹਿਣ ਵਾਲਾ ਇਹ ਮੁੱਖ ਨਸ਼ਾ ਤਸਕਰ ਮੋਹਨ ਸਿੰਘ ਪੁੱਤਰ ਬਿੱਲੂ ਸਿੰਘ ਪਿਛਲੇ ਪੰਜ ਸਾਲਾਂ ਤੋਂ ਨਸ਼ਾ ਤਸਕਰੀ ਦਾ ਕਾਰੋਬਾਰ ਕਰ ਰਿਹਾ ਹੈ। ਜਿਸ ਤੇ ਪਹਿਲਾਂ ਹੀ ਦਾਤ ਦੇ ਕਰੀਬ ਵੱਖੋ ਵੱਖਰੇ ਮੁਕਦਮੇ ਦਰਜ ਹਨ।
ਕਲੀ ਵਾਲੇ ਟਰੱਕ ਵਿੱਚ ਲੁਕੋਕੇ 200 ਕਿਲੋ ਡੋਡਾ ਚੂਰਾ ਪੋਸਟ ਭੁੱਕੀ ਲਿਆਉਣ ਵਾਲੇ ਟਰੱਕ ਡਰਾਈਵਰ ਅਤੇ ਉਹਦਾ ਕਲੀਨਰ ਤਪਾ ਮੰਡੀ ਦੇ ਨੇੜਲੇ ਪਿੰਡ ਘੁੰਨਸ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਡੀਐਸਪੀ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫੜੇ ਗਏ ਤਿੰਨ ਨਸ਼ਾ ਤਸਕਰਾਂ ਦਾ ਮਾਨਯੋਗ ਅਦਾਲਤ ਤੋਂ ਪੁਲਿਸ ਰਿਮਾਂਡ ਲੈਕੇ ਡੁੰਗਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ  ਅਤੇ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਦੀ ਵੀ ਜਾਂਚ ਕੀਤੀ ਜਾਵੇਗੀ। ਤਪਾ ਪੁਲਿਸ ਨੇ ਤਿੰਨੋਂ ਨਸ਼ਾ ਤਸਕਰਾਂ ਤੋਂ 10 ਲੱਖ ਦੀ ਕੀਮਤ ਵਾਲੀ 200 ਕਿਲੋ ਡੋਡਾ ਚੂਰਾ ਪੋਸਤ ਭੁੱਕੀ, ਇੱਕ ਕਲੀ ਦਾ ਭਰਿਆ ਹੋਇਆ ਟਰੱਕ ਅਤੇ ਨਸ਼ਾ ਤਸਕਰੀ ਲਈ ਵਰਤੀ ਜਾਣ ਵਾਲੀ ਸਵਿਫਟ ਕਾਰ ਬਰਾਮਦ ਕੀਤੀ ਹੈ। ਜਿਸ ਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਜਿੱਥੇ ਤਪਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਨਸ਼ਿਆਂ ਖਿਲਾਫ ਵੀ ਪੁਲਿਸ ਦਾ ਸਖਤ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਨਸ਼ਾ ਤਸਕਰੀ ਦੇ ਕਾਰੋਬਾਰ ਤੇ ਨੱਥ ਪਾਈ ਜਾ ਰਹੀ ਹੈ।

LEAVE A REPLY

Please enter your comment!
Please enter your name here