ਪੰਜਾਬ ਜਲਾਲਾਬਾਦ ’ਚ ਗੜ੍ਹੇਮਾਰੀ ਨੇ ਚਿੰਤਾ ’ਚ ਪਾਏ ਕਿਸਾਨ/ ਫਸਲਾਂ ਦੇ ਭਾਰੀ ਨੁਕਸਾਨ ਦਾ ਖਦਸ਼ਾ/ ਝੋਨੇ ਤੋਂ ਬਾਦ ਕਣਕ ਦੇ ਨੁਕਸਾਨ ਦਾ ਵੀ ਡਰ By admin - March 16, 2026 0 1 Facebook Twitter Pinterest WhatsApp ਜਲਾਲਾਬਾਦ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਅੱਜ ਤੱਕਸਾਰ ਤੋਂ ਹੀ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ। ਜਿਸ ਦੇ ਨਾਲ ਜਿੱਥੇ ਲੋਕਾਂ ਨੂੰ ਬੀਤੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕੁੱਝ ਥਾਵਾਂ ਤੇ ਹੋਈ ਭਾਰੀ ਬਾਰਿਸ਼ ਤੇ ਗੜੇਮਾਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਖਬਰਾਂ ਮੁਤਾਬਕ ਕੁੱਝ ਥਾਵਾਂ ਤੇ ਪੱਕਣ ਉਤੇ ਆਈ ਕਣਕ ਦੀ ਫਸਲ ਧਰਤੀ ਉਤੇ ਵਿੱਛ ਗਈ ਹੈ ਅਤੇ ਗੜੇਮਾਰੀ ਕਾਰਨ ਵੀ ਨੁਕਸਾਨ ਹੋਇਆ ਹੈ। ਇਸੇ ਦੌਰਾਨ ਇਲਾਕੇ ਦੇ ਕਿਸਾਨ ਆਗੂਆਂ ਨੇ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਝੋਨੇ ਦੀ ਫਸਲ ਦਾ ਝਾੜ ਕਾਫੀ ਘੱਟ ਨਿਕਲਿਆ ਸੀ ਅਤੇ ਹੁਣ ਕਣਕ ਤੇ ਪਈ ਕੁਦਰਤੀ ਮਾਰ ਕਾਰਨ ਕਿਸਾਨਾਂ ਨੂੰ ਕਣਕ ਦਾ ਝਾੜ ਘਟਣ ਦਾ ਡਰ ਸਤਾ ਰਿਹਾ ਹੈ। ਕਿਸਾਨ ਆਗੂਆਂ ਨੇ ਸਰਕਾਰ ਤੋਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ।