ਪੰਜਾਬ ਗੁਰਦਾਸਪੁਰ ਪੁਲਿਸ ਵੱਲੋਂ ਸ਼ਰਾਬ ਤਸਕਰ ਖੇਪ ਸਮੇਤ ਕਾਬੂ/ ਚੰਡੀਗੜ੍ਹ ਮਾਅਰਕਾ ਸ਼ਰਾਬ ਦੀ ਖੇਪ ਬਰਾਮਦ/ ਚੰਡੀਗੜ੍ਹੋਂ ਗੱਡੀ ਭਰ ਲਿਆਏ ਸੀ ਸ਼ਰਾਬ ਦੇ ਮਟਕੇ By admin - March 16, 2026 0 1 Facebook Twitter Pinterest WhatsApp ਗੁਰਦਾਸਪੁਰ ਪੁਲਿਸ ਨੇ ਬਟਾਲਾ ਦੇ ਜਲੰਧਰ ਬਾਈਪਾਸ ਤੋਂ ਨਾਕੇਬੰਦੀ ਦੌਰਾਨ ਚੰਡੀਗੜ੍ਹ ਮਾਅਰਕਾ ਸ਼ਰਾਬ ਦੀ ਖੇਪ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਸਵਿੱਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਮੁਸ਼ਤੈਦੀ ਵਰਤਦਿਆਂ ਡਰਾਈਵਰ ਨੂੰ ਕਾਬੂ ਕਰ ਕੇ ਗੱਡੀ ਤਲਾਸ਼ੀ ਲਈ ਗਈ ਤਾਂ ਗੱਡੀ ਵਿਚੋਂ ਚੰਡੀਗੜ੍ਹ ਮਾਅਰਕਾ ਸ਼ਰਾਬ ਬਰਾਮਦ ਹੋਈ ਹੈ। ਪੁਲਿਸ ਨੇ ਦੋ ਲੀਟਰ ਪੈਕਿੰਗ ਵਾਲੇ ਅੰਗਰੇਜੀ ਸ਼ਰਾਬ ਦੇ ਮਟਕੇ ਬਰਾਮਦ ਕੀਤੇ ਹਨ। ਪੁਲਿਸ ਨੇ ਫੜੇ ਗਏ ਮੁਲਜਮ ਤੋਂ ਅਗਲੀ ਪੁਛਗਿੱਛ ਕੀਤੀ ਜਾ ਰਹੀ ਹੈ।