ਬਟਾਲਾ ’ਚ ਬੇਖੌਫ ਚੋਰਾਂ ਨੇ ਲੋਕਾਂ ਦੀ ਉਡਾਈ ਨੀਂਦ/ ਦੂਜੀ ਵਾਰ ਮੁਹੱਲੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼/ ਖੜਾਕ ਸੁਣ ਕੇ ਭੱਜਣ ਦੀਆਂ ਤਸਵੀਰਾਂ ਵਾਇਰਲ

0
1

ਬਟਾਲਾ ਸ਼ਹਿਰ ਚੋਰਾਂ ਦੀਆਂ ਸਰਗਰਮੀਆਂ ਨੇ ਲੋਕਾਂ ਦੇ ਨੱਕ ਵਿਚ ਦੰਮ ਕਰ ਰੱਖਿਆ ਹੈ। ਇੱਥੇ ਚੋਰਾਂ ਵੱਲੋਂ ਲਗਾਤਾਰ ਚੋਰੀ ਦੀਆਂ ਘਟਨਾਵਾਂ ਅੰਜ਼ਾਮ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤਾਜ਼ਾ ਘਟਨਾ ਸ਼ਹਿਰ ਦੇ ਗੁਰੂ ਨਾਨਕ ਮੁਹੱਲੇ ਤੋਂ ਸਾਹਮਣੇ ਆਈ ਹੈ, ਜਿੱਥੇ ਚੋਰਾਂ ਨੇ ਇਕ ਹਫਤੇ ਵਿਚ ਦੂਜੀ ਵਾਰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਆਏ ਚੋਰਾਂ ਨੇ ਡਾਕਟਰ ਦੀ ਦੁਕਾਨ ਤੇ ਤਾਲੇ ਤੋੜੇ ਗਏ। ਮੁਹੱਲਾ ਵਾਸੀਆਂ ਨੇ ਭਿਣਕ ਪੈਣ ਤੇ ਚੋਰਾਂ ਦਾ ਪਿੱਛਾ ਕੀਤਾ ਤਾਂ ਚੋਰ ਮੌਕੇ ਤੇ ਫਰਾਰ ਹੋ ਗਏ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ  ਉਹ ਉਹੀ ਚੋਰ ਹਨ, ਜਿਨ੍ਹਾਂ ਨੇ ਕੁੱਝ ਦਿਨ ਪਹਿਲਾਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਭੱਜ ਰਹੇ ਚੋਰਾਂ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਅੱਗੇ ਚੋਰਾਂ ਛੇਤੀ ਕਾਬੂ ਕਰਨ ਲਈ ਗੁਹਾਰ ਲਾਈ ਹੈ।

LEAVE A REPLY

Please enter your comment!
Please enter your name here