ਫਗਵਾੜਾ ‘ਚ ਵਪਾਰੀ ਨਾਲ ਦਿਨ-ਦਿਹਾੜੇ ਲੁੱਟ/ ਪਿਸਤੌਲ ਦਿਖਾ ਕੇ ਫੇਰੀ ਵਾਲੇ ਤੋਂ ਲੁੱਟੇ 12 ਹਜ਼ਾਰ/ ਹਿੰਮਤੀ ਨੌਜਵਾਨ ਨੇ ਫੜਨ ਲਈ ਕੀਤਾ ਪਿੱਛਾ

0
1

ਫਗਵਾੜਾ ਸ਼ਹਿਰ ਵਿਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਲੁਟੇਰੇ ਨੇ ਦਿਨ ਦਿਹਾੜੇ ਇਕ ਵਪਾਰੀ ਨੂੰ ਲੁੱਟ ਦਾ ਸ਼ਿਕਾਰ ਬਣਾਉਂਦਾਂ ਉਸ ਤੋਂ ਪਿਸਟਲ ਦਿਖਾ ਕੇ 12 ਹਜ਼ਾਰ ਨਕਦੀ ਖੋਹ ਲਈ ਤੇ ਫਰਾਰ ਹੋ ਗਿਆ। ਇਸੇ ਦੌਰਾਨ ਇਕ ਕਾਰ ਸਵਾਰ ਹਿੰਮਤੀ ਨੌਜਵਾਨ ਨੇ ਲੁਟੇਰੇ ਦਾ ਫਿਲਮੀ ਅੰਦਾਜ਼ ਵਿਚ ਪਿੱਛਾ ਕੀਤਾ, ਜਿਸ ਤੋਂ ਲੁਟੇਰੇ ਮੋਟਰ ਸਾਇਕਲ ਛੱਡ ਕੇ ਖੇਤਾਂ ਵੱਲ ਨੂੰ ਭੱਜ ਗਿਆ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸਥਾਨਕ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਲੁਟੇਰੇ ਦੀ ਪਛਾਣ ਕਰ ਕੇ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ।
ਖਬਰਾਂ ਮੁਤਾਬਕ ਕਾਰ ਸਵਾਰ ਨੌਜਵਾਨ  ਨੇ ਆਪਣੀ ਗੱਡੀ ਸੜਕ ‘ਤੇ ਹੀ ਛੱਡ ਦਿੱਤੀ ਅਤੇ ਖੇਤਾਂ ਦੇ ਰਸਤੇ ਦੌੜਦਾ ਹੋਇਆ ਲੁਟੇਰੇ ਦੇ ਪਿੱਛੇ ਲੱਗ ਗਿਆ। ਕੁਝ ਸਮੇਂ ਤੱਕ ਦੋਹਾਂ ਵਿਚਕਾਰ ਦੌੜ ਭੱਜ ਵੀ ਹੋਈ, ਜਿਸ ਨਾਲ ਮੌਕੇ ‘ਤੇ ਹੜਕੰਪ ਮਚ ਗਿਆ। ਨੌਜਵਾਨ ਨੂੰ ਆਪਣੇ ਪਿੱਛੇ ਆਉਂਦਾ ਦੇਖ ਕੇ ਲੁਟੇਰਾ ਘਬਰਾ ਗਿਆ ਅਤੇ ਆਪਣਾ ਬਾਈਕ ਮੌਕੇ ‘ਤੇ ਹੀ ਛੱਡ ਕੇ ਖੇਤਾਂ ਵੱਲ ਭੱਜ ਗਿਆ। ਇਸ ਦੌਰਾਨ ਇਲਾਕੇ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਲੁਟੇਰੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੀ ਘਟਨਾ ਨੇੜੇ ਲੱਗੇ CCTV ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਵੱਲੋਂ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ CCTV ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਦੋਸ਼ੀ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਹਿੰਮਤ ਦਿਖਾਉਣ ਵਾਲੇ ਨੌਜਵਾਨ ਦੀ ਭਰਪੂਰ ਸਰਾਹਨਾ ਕਰ ਰਹੇ ਹਨ।

LEAVE A REPLY

Please enter your comment!
Please enter your name here