ਪੰਜਾਬ ਜਲਾਲਾਬਾਦ ’ਚ ਵੇਖਣ ਨੂੰ ਮਿਲੀ ਭਾਈਚਾਰਕ ਸਾਂਝ ਦੀ ਮਿਸਾਲ/ ਇਫਤਾਰ ਪਾਰਟੀ ’ਚ ਸ਼ਾਮਲ ਹੋਏ ਹਿੰਦੂ, ਸਿੱਖ ਭਾਈਚਾਰੇ ਦੇ ਲੋਕ By admin - March 16, 2026 0 1 Facebook Twitter Pinterest WhatsApp ਜਲਾਲਾਬਾਦ ਵਿਖੇ ਹਿੰਦੂ ਸਿੱਖ ਤੇ ਮੁਸਲਿਮ ਭਾਈਚਾਰੇ ਦੀ ਭਾਈਚਾਰਕ ਸਾਂਝ ਦੀ ਉਸ ਵੇਲੇ ਮਿਸਾਲ ਵੇਖਣ ਨੂੰ ਮਿਲੀ ਜਦੋਂ ਸ਼ਹਿਰ ਦੇ ਟੀਵਾਣਾ ਰੋਡ ’ਤੇ ਸਥਿਤ ਮਸਜਿਦ ਵਿਚ ਮੁਸਲਿਮ ਭਾਈਚਾਰੇ ਦੇ ਰੋਜ਼ੇ ਖਤਮ ਹੋਣ ’ਤੇ ਰੱਖੀ ਇਫਤਾਰ ਪਾਰਟੀ ਵਿਚ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਣ ਪਹੁੰਚੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਆਪਣੇ ਸੰਬੋਧਨ ਵਿਚ ਇਸ ਕਦਮ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਵੇਂ ਕੁੱਝ ਲੋਕਾਂ ਵੱਲੋਂ ਭਾਈਚਾਰਿਆਂ ਅੰਦਰ ਵਖਰੇਵੇ ਪੈਦਾ ਕਰਨ ਦੀਆਂ ਕੋਸ਼ਿਸ਼ ਹੁੰਦੀਆਂ ਰਹਿੰਦੀਆਂ ਹਨ ਪਰ ਅੱਜ ਦੇ ਸਮਾਗਮ ਨੇ ਸਾਬਤ ਕਰ ਦਿੱਤਾ ਹੈ ਕੇ ਅਸੀਂ ਸਾਰੇ ਇਕ ਹੀ ਹਾਂ। ਉਨ੍ਹਾਂ ਕਿਹਾ ਕਿ ਅੱਜ ਦੇ ਸਮਾਗਮ ਵਿਚ ਆ ਕੇ ਅਤਿਅੰਤ ਖੁਸ਼ੀ ਹੋਈ ਹੈ ਅਤੇ ਉਮੀਦ ਹੈ ਕਿ ਅੱਗੇ ਤੋਂ ਵੀ ਸਾਰੇ ਭਾਈਚਾਰਿਆਂ ਦੇ ਲੋਕ ਇਸੇ ਤਰ੍ਹਾਂ ਮਿਲਜੁਲ ਕੇ ਵਿਚਰਦੇ ਰਹਿਣਗੇ।