ਜਲਾਲਾਬਾਦ ਵਿਖੇ 22 ਮਾਰਚ ਨੂੰ ਹੋਵੇਗੀ ਵੱਡੀ ਰੈਲੀ/ ਮੁੱਖ ਮੰਤਰੀ ਮਾਨ ਕਰਨਗੇ ਸੰਬੋਧਨ/ ਐਸਐਸਪੀ ਤੇ ਡੀਐਸਪੀ ਵੱਲੋਂ ਰੈਲੀ ਵਾਲੀ ਥਾਂ ਦਾ ਦੌਰਾ

0
1

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 22 ਮਾਰਚ ਨੂੰ ਜਲਾਲਾਬਾਦ ਦੀ ਅਨਾਜ ਮੰਡੀ ਵਿਖੇ ਵੱਡੀ ਰੈਲੀ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਨੇ। ਇਸੇ ਨੂੰ ਲੈ ਕੇ ਅੱਜ ਐਸਐਸਪੀ ਫਾਜ਼ਿਲਕਾ ਗੁਰਮੀਤ ਸਿੰਘ ਡੀਐਸਪੀ ਜਲਾਲਾਬਾਦ ਵੱਲੋਂ ਰੈਲੀ ਵਾਲੀ ਜਗ੍ਹਾ ਦਾ ਦੌਰਾ ਕੀਤਾ ਗਿਆ ਅਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅਧਿਕਾਰੀਆਂ ਵੱਲੋਂ ਪਾਰਕਿੰਗ ਸਮੇਤ ਸੁਰੱਖਿਆ ਪ੍ਰਬੰਧਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਦੱਸਣਯੋਗ ਹੈ ਕਿ 22 ਮਾਰਚ ਨੂੰ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਜਲਾਲਾਬਾਦ ਵਿਖੇ ਪਹੁੰਚ ਰਹੇ ਹਨ। ਜਲਾਲਾਬਾਦ ਦੇ ਅਨਾਜ ਮੰਡੀ ਦੇ ਵਿੱਚ ਇੱਕ ਰੈਲੀ ਕੀਤੀ ਜਾਏਗੀ ਜਿਸ ਨੂੰ ਲੈ ਕੇ ਤਿਆਰੀ ਸ਼ੁਰੂ ਹੋ ਚੁੱਕੀਆਂ ਨੇ ਪੁਲਿਸ ਦੇ ਵੱਲੋਂ ਸਿਕਿਉਰਟੀ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਨੇ। ਇਸੇ ਤਹਿਤ ਅੱਜ ਐਸਐਸਪੀ ਫਾਜ਼ਲਕਾ ਦੇ ਵੱਲੋਂ ਜਲਾਲਾਬਾਦ ਦੇ ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ ਦੀ ਚੈਕਿੰਗ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕੀ ਉਹਨਾਂ ਦੇ ਵੱਲੋਂ ਸਿਕਿਉਰਟੀ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

LEAVE A REPLY

Please enter your comment!
Please enter your name here