ਪੰਜਾਬ ਸੰਗਰੂਰ ਤੋਂ ਵਿਧਾਇਕ ਭਰਾਜ ਦਾ ਬਜਟ ਨੂੰ ਲੈ ਕੇ ਬਿਆਨ/ ਸਰਕਾਰ ਵੱਲੋਂ ਸਾਰੇ ਵਾਅਦੇ ਪੂਰੇ ਕਰਨ ਦਾ ਦਾਅਵਾ/ 100 ਰੁਪਏ ਸਕੀਮ ਨੂੰ ਔਰਤਾਂ ਲਈ ਦੱਸਿਆ ਵਰਦਾਨ By admin - March 14, 2026 0 2 Facebook Twitter Pinterest WhatsApp ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸਰਕਾਰ ਵੱਲੋਂ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਨੂੰ ਸਰਕਾਰ ਦੀ ਵੱਡੀ ਪ੍ਰਾਪਤੀ ਦੱਸਿਆ ਹੈ। ਸੰਗਰੂਰ ਦੇ ਇਕ ਪਿੰਡ ਵਿਖੇ ਔਰਤਾਂ ਨਾਲ ਮਿਲਣੀ ਦੌਰਾਨ ਵਿਧਾਇਕਾਂ ਨਰਿੰਦਰ ਕੌਰ ਭਰਾਜ ਨੇ ਔਰਤਾਂ ਨਾਲ ਮਿਲ ਕੇ ਗਿੱਧਾ ਪਾਇਆ ਅਤੇ 1000 ਰੁਪਏ ਵਾਲਾ ਵਾਅਦਾ ਪੂਰਾ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕਦਮ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ ਅਤੇ ਔਰਤਾਂ ਨੂੰ ਆਪਣੀਆਂ ਛੋਟੀਆਂ ਮੋਟੀਆਂ ਜ਼ਰੂਰਤਾਂ ਪੂਰੀ ਕਰਨ ਵਿਚ ਮਦਦ ਮਿਲੇਗੀ। ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਵੱਲੋਂ ਕਿਹਾ ਗਿਆ ਕਿ ਜਿੱਥੇ ਇੱਕ ਪਾਸੇ ਸੁਖਪਾਲ ਖਹਿਰਾ ਵਰਗੇ 10 ਰੁਪਆ ਦੇਣ ਤੇ ਬਿਆਨਬਾਜ਼ੀ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ 1000 ਰੁਪਏ 10 ਡਾਲਰ ਦੇ ਸਮਾਨ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਸਾਡੇ ਪੈਸੇ ਦੀ ਕੀਮਤ ਪਤਾ ਹੈ ਕਿ 1000 ਕਿੰਨਾ ਹੁੰਦਾ ਹੈ। ਉਹਨਾਂ ਆਪਣਾ ਸਮਾਂ ਯਾਦ ਕਰਦੇ ਹੋਏ ਕਿਹਾ ਕਿ ਉਹ ਖੁਦ 100 ਰੁਪਏ ਕਈ ਵਾਰ ਆਪਣੇ ਗੁਆਢੀਆਂ ਤੋਂ ਮੰਗ ਕੇ ਲਿਆਉਂਦੇ ਸਾਂ ਅਤੇ ਬਾਅਦ ਵਿੱਚ ਮੋੜ ਦਿੰਦੇ ਸਨ। ਅੱਜ ਕਿਸੇ ਵੀ ਔਰਤ ਨੇ ਆਪਣੀ ਧੀ ਭੈਣ ਕੋਲ ਜਾਣਾ ਹੈ ਜਾਂ ਬਾਜ਼ਾਰ ਜਾਣਾ ਹੈ ਤਾਂ ਉਸਦੇ ਲਈ ਹੁਣ ਕਿਸੇ ਤੋਂ ਮੰਗਣ ਦੀ ਜਰੂਰਤ ਨਹੀਂ ਹੋਵੇਗੀ ਉਹ ਆਪਣੇ ਛੋਟੇ ਮੋਟੇ ਖਰਚੇ ਇਸ ਨਾਲ ਪੂਰੇ ਕਰ ਸਕੇਗੀ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਤਾਂ 1000 ਦੀ ਥਾਂ 1500 ਦਾ ਤੜਕਾ