ਗੁਰਦਾਸਪੁਰ ’ਚ ਚੋਰਾਂ ਦੀਆਂ ਗਤੀਵਿਧੀਆਂ ਤੋਂ ਲੋਕ ਪ੍ਰੇਸ਼ਾਨ/ ਘਰਾਂ ਦੇ ਗੇਟਾਂ ਉਪਰ ਚੜ੍ਹਦੇ ਚੋਰਾਂ ਦੀ ਵੀਡੀਓ ਵਾਇਰਲ/ ਲੋਕਾਂ ਨੇ ਰਾਤ ਦੀ ਗਸ਼ਤ ਵਧਾਉਣ ਦੀ ਮੰਗ

0
2

 

ਗੁਰਦਾਸਪੁਰ ਦੇ ਸਿਵਲ ਲਾਈਨ ਰੋਡ ਉਤੇ ਪੈਂਦੀ ਰੁਲੀਆ ਰਾਮ ਕਾਲੋਨੀ ਦੇ ਵਾਸੀ ਚੋਰਾਂ ਦੀਆਂ ਸਰਗਰਮੀਆਂ ਤੋਂ ਡਾਂਢੇ ਪ੍ਰੇਸ਼ਾਨ ਹਨ। ਲੋਕਾਂ ਦੇ ਦੱਸਣ ਮੁਤਾਬਕ ਚੋਰ ਰਾਤ ਵੇਲੇ ਗਲੀਆਂ ਵਿਚ ਘੁੰਮਦੇ ਅਤੇ ਲੋਕਾਂ ਦੇ ਘਰਾਂ ਦੀ ਰੈਂਕੀ ਕਰਦੇ ਦੇਖੇ ਗਏ ਹਨ, ਜਿਸ ਦੇ ਚਲਦਿਆਂ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ। ਚੋਰਾਂ ਦੀਆਂ ਗਤੀਵਿਧੀਆਂ ਗਲੀਆਂ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ ਹੈ। ਲੋਕਾਂ ਦੀ ਭਿਣਕ ਪੈਣ ਤੇ ਲੋਕ ਇਕੱਠਾ ਹੋ ਗਏ। ਸੂਚਨਾ  ਮਿਲਣ ਬਾਅਦ ਮੌਕੇ ਤੇ ਪੁਲਿਸ ਪਹੁੰਚ ਗਈ, ਜਿਸ ਤੋਂ ਬਾਅਦ ਚੋਰ ਫਰਾਰ ਹੋ ਗਏ। ਲੋਕਾਂ ਦੇ ਦੱਸਣ ਮੁਤਾਬਕ ਚੋਰ ਇਕ ਘਰ ਵਿਚੋਂ ਕੁੱਝ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਰਾਤ ਦੀ ਗਸ਼ਤ ਵਧਾਉਣ ਦੀ ਕੀਤੀ ਹੈ।
ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵਿਚ ਕੁੱਝ ਨੌਜਵਾਨ ਲੋਕਾਂ ਦੇ ਘਰਾਂ ਦੇ ਗੇਟਾਂ ਉੱਪਰ ਚੜਦੇ ਨਜ਼ਰ ਆ ਰਹੇ ਹਨ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖਣ ਅਤੇ  ਕੁੱਤਿਆਂ ਦੇ ਭੌਂਕਣ ਦੀ ਆਵਾਜ ਸੁਣ ਕੇ ਲੋਕ ਇਕੱਠਾ ਹੋ ਗਏ। ਅੱਧੀ ਰਾਤ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਗਈ। ਇਸੇ ਦੌਰਾਨ ‌1 ਅਤੇ 2 ਨੰਬਰ ਗਲੀ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਕੁਝ ਸਮਾਨ ਚੋਰੀ ਕਰ ਲਿਆ। ਹਾਲਾਂਕਿ ਪੁਲਿਸ ਦੀ ਪੀਸੀਆਰ ਟੀਮ ਮੌਕੇ ਤੇ ਪਹੁੰਚ ਗਈ ਪਰ ਇਹ ਨੌਜਵਾਨ ਗਾਇਬ ਹੋ ਗਏ। ਪੂਰਾ ਇਲਾਕਾ ਦਹਿਸ਼ਤ ਦੇ ਵਿੱਚ ਨਜ਼ਰ ਆ ਰਿਹਾ ਹੈ ਅਤੇ ਮੁਹੱਲਾ ਨਿਵਾਸੀਆਂ ਨੇ ਗੁਰਦਾਸਪੁਰ ਥਾਣਾ ਸਿਟੀ ਵਿੱਚ ਰਿਪੋਰਟ ਦਰਜ ਕਰਵਾਈ ਹੈ। ਮੁਹੱਲਾ ਨਿਵਾਸੀਆਂ ਨੇ ਐਸਐਸਪੀ ਗੁਰਦਾਸਪੁਰ ਤੋਂ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here