ਪੰਜਾਬ ਮਾਨਸਾ ਦੇ ਕਸਬਾ ਬੋਹਾ ਸੜਕ ਹਾਦਸੇ ਦੌਰਾਨ ਇਕ ਮੌਤ/ ਕਾਰ ਦੀ ਟੱਕਰ ਨਾਲ PRTC ਮੁਲਾਜ਼ਮ ਦੀ ਗਈ ਜਾਨ By admin - March 14, 2026 0 1 Facebook Twitter Pinterest WhatsApp ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਦੇ ਵਿੱਚ ਸਵੇਰ ਦੇ ਸਮੇਂ ਡਿਊਟੀ ਤੇ ਜਾ ਰਹੇ ਪੀਆਰਟੀਸੀ ਕਰਮਚਾਰੀ ਨੂੰ ਤੇਜ਼ ਰਫਤਾਰ ਸਵਿਫਟ ਕਾਰ ਵੱਲੋਂ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ ਪੀਆਰਟੀਸੀ ਡਰਾਈਵਰ ਦਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਤੇ ਕਾਰ ਇੱਕ ਦੁਕਾਨ ਦੇ ਵਿੱਚ ਜਾ ਵੜੀ। ਜਾਣਕਾਰੀ ਅਨੁਸਾਰ ਹਾਦਸੇ ਵੇਲੇ ਪੀਆਰਟੀਸੀ ਮੁਲਾਜਮ ਡਿਊਟੀ ਉਤੇ ਆ ਰਿਹਾ ਸੀ ਅਤੇ ਉਸ ਨੇ ਬੱਸ ਚੰਡੀਗੜ੍ਹ ਲੈ ਕੇ ਜਾਣੀ ਸੀ ਪਰ ਤੇਜ਼ ਰਫਤਾਰ ਸਵਿਫਟ ਕਾਰ ਨੇ ਉਸ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਪੀਆਰਟੀਸੀ ਮੁਲਾਜਮਾਂ ਨੇ ਪੰਜਾਬ ਸਰਕਾਰ ਤੋਂ ਪੀੜਤ ਪਰਿਵਾਰ ਦੀ ਆਰਥਿਕ ਮਦਦ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਆਰਟੀਸੀ ਕਰਮਚਾਰੀ ਰਮਨਦੀਪ ਸਿੰਘ ਅਤੇ ਸਤਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੌਣੇ ਚਾਰ ਵਜੇ ਪੀਆਰਟੀਸੀ ਕਰਮਚਾਰੀ ਦਵਿੰਦਰ ਸਿੰਘ ਡਿਊਟੀ ਤੇ ਆ ਰਿਹਾ ਸੀ ਜੋ ਜਿਸਦੀ ਬਸ ਚੰਡੀਗੜ੍ਹ ਦੇ ਲਈ ਰਵਾਨਾ ਹੋਣੀ ਸੀ ਪਰ ਤੇਜ਼ ਰਫਤਾਰ ਸਵਿਫਟ ਕਾਰ ਵੱਲੋਂ ਦਵਿੰਦਰ ਸਿੰਘ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਪੀਆਰਟੀਸੀ ਕਰਮਚਾਰੀ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਉਹਨਾਂ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਦੌਰਾਨ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਸਵੇਰੇ ਪੌਣੇ ਚਾਰ ਵਜੇ ਦੇ ਕਰੀਬ ਇਨਾ ਜਿਆਦਾ ਧਮਾਕਾ ਹੋਇਆ ਕਿ ਇੱਕ ਕਾਰ ਦੁਕਾਨ ਦੇ ਵਿੱਚ ਜਾ ਵੜੀ। ਜਦੋਂ ਉਹਨਾਂ ਬਾਹਰ ਆ ਕੇ ਦੇਖਿਆ ਤਾਂ ਕਾਰ ਚਾਲਕ ਫਰਾਰ ਹੋ ਰਹੇ ਸਨ ਪਰ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਰੁਕੇ। ਉਹਨਾਂ ਕਿਹਾ ਕਿ ਦਵਿੰਦਰ ਸਿੰਘ ਦੀ ਮੌਕੇ ਤੇ ਮੌਤ ਹੋ ਚੁੱਕੀ ਸੀ।