ਮਲੋਟ ਨੇੜੇ ਸੜਕ ਹਾਦਸੇ ’ਚ ਇਕ ਮੌਤ, ਦੂਜਾ ਜ਼ਖਮੀ/ ਭੈਣ ਦੇ ਵਿਆਹ ਦਾ ਕਾਰਡ ਵੰਡ ਕੇ ਆ ਰਹੇ ਸੀ ਨੌਜਵਾਨ/ ਅਣਪਛਾਤੇ ਵਾਹਨ ਦੀ ਫੇਟ ਨਾਲ ਗਈ ਜਾਨ

0
1

ਬੀਤੀ ਦੇਰ ਸ਼ਾਮ ਮਲੋਟ ਨੇੜਲੇ ਪਿੰਡ ਮਲੋਟ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਜੇ ਦੀ ਗੰਭੀਰ ਹਾਲਤ ਕਰ ਕੇ ਉਸਨੂੰ ਏਮਜ਼ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਮਹਿਰਾਜਵਾਲਾ ਦੀ ਭੈਣ ਦਾ ਵਿਆਹ ਸੀ। ਉਹ ਆਪਣੇ ਦੋਸਤ ਵਿੱਕੀ ਸਿੰਘ ਪੁੱਤਰ ਜੋਗਾ ਸਿੰਘ ਨਾਲ ਅਬੋਹਰ ਵਿਆਹ ਦੇ ਕਾਰਡ ਦੇਕੇ ਆਪਣੇ ਪਿੰਡ ਵਾਪਸ ਜਾ ਰਹੇ ਸਨ ਕਿ ਰਸਤੇ ਵਾਦਸਾ ਵਾਪਰ ਗਿਆ।
ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਵਿੱਕੀ ਸਿੰਘ ਦੀ ਮੌਤ ਹੋ ਗਈ ਜਦਕਿ ਗੁਰਜੰਟ ਸਿੰਘ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪਿੰਡ ਮਹਿਰਾਜਵਾਲਾ ਦੇ ਨੰਬਰਦਾਰ ਪਰਮਿੰਦਰ ਸਿੰਘ ਪੰਮਾ ਬਰਾੜ ਨੇ ਦੱਸਿਆ ਕਿ ਹਸਪਤਾਲ ਉਪਰਾਂਤ ਵਿੱਕੀ ਸਿੰਘ ਦਮ ਤੋੜ ਗਿਆ ਜਦ ਕਿ ਗੁਰਜੰਟ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸਨੂੰ ਏਮਜ਼ ਰੈਫਰ ਕਰ ਦਿੱਤਾ। ਦੋਨਾਂ ਨੌਜਵਾਨਾਂ ਦੀ ਉਮਰ 23 ਸਾਲ ਦੇ ਕਰੀਬ ਹੈ।

LEAVE A REPLY

Please enter your comment!
Please enter your name here