ਮਾਨਸਾ ਬਲਾਕ ਸੰਮਤੀ ਨੂੰ ਮਿਲੇ ਨਵੇਂ ਚੇਅਰਮੈਨ ਤੇ ਵਾਇਸ ਚੇਅਰਮੈਨ/ ਖੁਸ਼ਪ੍ਰੀਤ ਸੰਭਾਲ ਤੇ ਰਾਜਪ੍ਰੀਤ ਸਹਾਰਨਾ ਦੀ ਹੋਈ ਚੋਣ/ ਅਕਾਲੀ ਦਲ ਨੇ ਲਾਏ ਧਾਦਲੀ ਦੇ ਇਲਜ਼ਾਮ, ਵਿਧਾਇਕ ਨੇ ਦੋਸ਼ ਨਕਾਰੇ

0
1

ਮਾਨਸਾ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਇਸ ਚੇਅਰਮੈਨ ਦੀ ਚੋਣ ਦੇ ਦੌਰਾਨ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰਾਂ ਨੇ ਉਹਨਾਂ ਨੂੰ ਕਮਰੇ ਵਿੱਚ ਬੰਧਕ ਬਣਾਉਣ ਦੇ ਇਲਜ਼ਾਮ ਲਾਏ। ਅਕਾਲੀ ਦਲ ਮੈਂਬਰਾਂ ਦਾ ਕਹਿਣਾ ਸੀ ਕਿ ਬੰਧਕ ਬਣਾਉਣ ਕਾਰਨ ਉਹਨਾਂ ਦੀ ਵੋਟਿੰਗ ਨਹੀਂ ਕਰਵਾਈ ਗਈ। ਦੂਜੇ ਪਾਸੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵਿਧਾਇਕ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 12 ਬਲਾਕ ਸੰਮਤੀ ਮੈਂਬਰ ਮੌਜੂਦ ਸਨ ਜਦੋਂ ਕਿ ਅਕਾਲੀ ਦਲ ਦੇ ਮੈਂਬਰ ਵੋਟਿੰਗ ਵਿੱਚ ਸ਼ਾਮਿਲ ਨਹੀਂ ਹੋਏ ਜਿਸ ਦੇ ਚਲਦਿਆਂ ਖੁਸ਼ਪ੍ਰੀਤ ਕੌਰ ਸੰਭਾਲ ਨੂੰ ਚੇਅਰਮੈਨ ਅਤੇ ਰਾਜਪ੍ਰੀਤ ਕੌਰ ਸਹਾਰਨਾ ਨੂੰ ਵਾਇਸ ਚੇਅਰਮੈਨ ਚੁਣਿਆ ਗਿਆ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀਆਂ ਮੈਂਬਰਾਂ ਵੱਲੋਂ ਬੰਦ ਕਮਰੇ ਦੇ ਵਿੱਚ ਸ਼ੋਰ ਸ਼ਰਾਬਾ ਕਰਦੇ ਹੋਏ ਕਿਹਾ ਗਿਆ ਕਿ ਉਨਾਂ ਦੀ ਵੋਟਿੰਗ ਨਹੀਂ ਕਰਵਾਈ ਜਾ ਰਹੀ ਅਤੇ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਉਹਨਾਂ ਨੂੰ ਇੱਕ ਅਲੱਗ ਕਾਇਮ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਵੋਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ।
ਅਕਾਲੀ ਦਲ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੇ ਕੋਲ 14 ਬਲਾਕ ਸੰਮਤੀ ਮੈਂਬਰ ਮੌਜੂਦ ਸਨ ਜਦੋਂ ਕਿ ਅਕਾਲੀ ਦਲ ਆਪਣਾ ਚੇਅਰਮੈਨ ਅਤੇ ਵਾਇਸ ਚੇਅਰਮੈਨ ਬਣਾਉਣ ਜਾ ਰਿਹਾ ਸੀ ਪਰ ਸਥਾਨਕ ਵਿਧਾਇਕ ਡਾਕਟਰ ਵਿਜੇ ਸਿੰਗਲਾ ਵੱਲੋਂ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਉਨਾਂ ਨੂੰ ਵੋਟਿੰਗ ਪ੍ਰਕਿਰਿਆ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਅਤੇ ਆਪਣੇ ਹੀ ਚੇਅਰਮੈਨ ਅਤੇ ਵਾਇਸ ਚੇਅਰਮੈਨ ਬਣਾ ਕੇ ਖੁਦ ਹੀ ਬਾਹਰ ਚਲੇ ਗਏ ਉਹਨਾਂ ਬਲਾਕ ਸੰਮਤੀ ਦੀ ਹੋਈ ਚੋਣ ਨੂੰ ਰੱਦ ਕਰਨ ਦੀ ਮੰਗ ਕੀਤੀ
ਉਧਰ ਐਸਡੀਐਮ ਮਾਨਸਾ ਬਲਜੀਤ ਕੌਰ ਨੇ ਕਿਹਾ ਕਿ ਬਲਾਕ ਸੰਮਤੀ ਦੀ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਦੇ 12 ਮੈਂਬਰ ਮੌਜੂਦ ਰਹੇ ਜਿਸ ਦੇ ਵਿੱਚ ਖੁਸ਼ਪ੍ਰੀਤ ਕੌਰ ਨੂੰ ਚੇਅਰਮੈਨ ਅਤੇ ਰਾਜਪ੍ਰੀਤ ਕੌਰ ਨੂੰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਮੈਂਬਰ ਵੋਟਿੰਗ ਦੇ ਵਿੱਚ ਮੌਜੂਦ ਨਹੀਂ ਹੋਏ ਜਦੋਂ ਅਕਾਲੀ ਦਲ ਮੈਂਬਰਾਂ ਨੂੰ ਬੰਧਕ ਬਣਾਏ ਜਾਣ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਡੇ ਕੋਈ ਵੀ ਅਜਿਹਾ ਮਾਮਲਾ ਧਿਆਨ ਵਿੱਚ ਨਹੀਂ।

LEAVE A REPLY

Please enter your comment!
Please enter your name here