ਪੰਜਾਬ ਅੰਮ੍ਰਿਤਸਰ ਤੋਂ ਮੋਗਾ ਰੈਲੀ ਲਈ ਬੱਸਾਂ ਦਾ ਕਾਫਲਾ ਰਵਾਨਾ/ ਭਾਜਪਾ ਵਰਕਰਾਂ ਅੰਦਰ ਭਾਰੀ ਉਤਸ਼ਾਹ/ ਪੰਜਾਬ ਲਈ ਐਲਾਨ ਹੋਣ ਦਾ ਦਾਅਵਾ By admin - March 14, 2026 0 1 Facebook Twitter Pinterest WhatsApp ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਦੀ ਮੋਗਾ ਵਿੱਚ ਹੋਣ ਵਾਲੀ ਵੱਡੀ ਰੈਲੀ ਨੂੰ ਲੈ ਕੇ ਪੰਜਾਬ ਭਰ ਵਿੱਚ ਭਾਜਪਾ ਵਰਕਰਾਂ ਅਤੇ ਆਗੂਆਂ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਇਸੇ ਕੜੀ ਤਹਿਤ ਅੰਮ੍ਰਿਤਸਰ ਤੋਂ ਵੀ ਭਾਜਪਾ ਨੇਤਾਵਾਂ ਵੱਲੋਂ ਆਪਣੇ ਵਰਕਰਾਂ ਦੇ ਨਾਲ ਬੱਸਾਂ ਰਵਾਨਾ ਕੀਤੀਆਂ ਗਈਆਂ। ਵੱਡੀ ਗਿਣਤੀ ਵਿੱਚ ਨੌਜਵਾਨ, ਮਹਿਲਾਵਾਂ ਅਤੇ ਬਜ਼ੁਰਗ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਮੋਗਾ ਵੱਲ ਰਵਾਨਾ ਹੋ ਰਹੇ ਹਨ। ਇਸ ਮੌਕੇ ਹਲਕਾ ਉਤਰੀ ਤੋਂ ਭਾਜਪਾ ਆਗੂ ਅਕਸ਼ੇ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਰੈਲੀ ਸਿਰਫ ਰਾਜਨੀਤਿਕ ਪ੍ਰੋਗਰਾਮ ਨਹੀਂ, ਸਗੋਂ ਪੰਜਾਬ ਦੇ ਵਿਕਾਸ ਅਤੇ ਪੰਜਾਬੀਅਤ ਦੀ ਗੱਲ ਕਰਨ ਲਈ ਇਕ ਵੱਡਾ ਮੰਚ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਹਮੇਸ਼ਾ ਪੰਜਾਬ ਨਾਲ ਖੜ੍ਹੇ ਹਨ ਅਤੇ ਮੋਗਾ ਰੈਲੀ ਦੌਰਾਨ ਵੀ ਉਹ ਪੰਜਾਬ ਦੇ ਵਿਕਾਸ ਨਾਲ ਜੂੜੇ ਮਹੱਤਵਪੂਰਨ ਮੁੱਦਿਆਂ ਬਾਰੇ ਚਰਚਾ ਕਰਨਗੇ। ਅਕਸ਼ੇ ਸ਼ਰਮਾ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਜੋ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ, ਉਸ ਤੋਂ ਲੋਕਾਂ ਨੂੰ ਬਾਹਰ ਕੱਢਣ ਅਤੇ ਅਸਲ ਬਦਲਾਅ ਦੇ ਰਸਤੇ ‘ਤੇ ਲਿਜਾਣ ਲਈ ਭਾਜਪਾ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਪਾਰਟੀਆਂ ਨੇ ਬਦਲਾਅ ਦੇ ਨਾਮ ‘ਤੇ ਲੋਕਾਂ ਨੂੰ ਗੁਮਰਾਹ ਕੀਤਾ, ਪਰ ਅਸਲ ਬਦਲਾਅ ਉਹ ਹੁੰਦਾ ਹੈ ਜੋ ਵਿਕਾਸ ਅਤੇ ਖੁਸ਼ਹਾਲੀ ਲਿਆਵੇ। ਭਾਜਪਾ ਦਾ ਕਮਲ ਦਾ ਫੁੱਲ ਪੰਜਾਬ ਵਿੱਚ ਖਿੜੇਗਾ ਤਾਂ ਸੂਬੇ ਵਿੱਚ ਤਰੱਕੀ ਅਤੇ ਖੁਸ਼ਹਾਲੀ ਆਵੇਗੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਟੀਚਾ ਲੋਕਾਂ ਦੇ ਕੰਮ ਕਰਨਾ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਅੱਗੇ ਲੈ ਕੇ ਜਾਣਾ ਹੈ। ਅਕਸ਼ੇ ਸ਼ਰਮਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਰੈਲੀ ਲਈ ਜਾ ਰਹੇ ਹਨ ਅਤੇ ਹਰ ਬੂਥ ਤੋਂ ਸੈਂਕੜਿਆਂ ਵਰਕਰ ਮੋਗਾ ਪਹੁੰਚ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਅੱਜ ਦੀ ਰੈਲੀ ਦੌਰਾਨ ਪੰਜਾਬ ਦੇ ਵਿਕਾਸ ਨਾਲ ਜੁੜੇ ਕਈ ਵੱਡੇ ਐਲਾਨ ਵੀ ਕੀਤੇ ਜਾ ਸਕਦੇ ਹਨ, ਜਿਸ ਕਰਕੇ ਲੋਕਾਂ ਵਿੱਚ ਹੋਰ ਵੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।