ਅੰਮ੍ਰਿਤਸਰ ‘ਚ ਚੋਰਾਂ ਦੇ ਹੌਸਲੇ ਬੁਲੰਦ/ ਗਰੀਬ ਪਰਿਵਾਰ ਦੀਆਂ 3 ਮੱਝਾਂ ਚੋਰੀ/ ਸ਼ਿਕਾਇਤ ਦੇ ਬਾਵਜੂਦ ਨਹੀਂ ਲੱਗਿਆ ਸੁਰਾਖ

0
1

 

ਪੰਜਾਬ ਅੰਦਰ ਚੋਰੀ ਦੀਆਂ ਘਟਨਾਵਾਂ ਦਾ ਸਿਲਸਿਲਾ ਥੰਮ ਨਹੀਂ ਰਿਹਾ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰ ਇਕ ਗਰੀਬ ਪਰਿਵਾਰ ਦੀਆਂ ਤਿੰਨ ਮੱਝਾਂ ਚੋਰੀ ਕਰ ਕੇ ਫਰਾਰ ਹੋ ਗਏ। ਪੀੜਤ ਬੀਬੀ ਕੁਲਵੰਤ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਕਬਜ਼ਾ ਚੁੱਕ ਕੇ ਡੇਢ ਮਹੀਨੇ ਪਹਿਲਾਂ ਮੱਝਾਂ ਖਰੀਦੀਆਂ ਸੀ ਪਰ ਬੀਤੀ ਰਾਤ ਤਿੰਨ ਮੱਝਾਂ ਚੋਰੀ ਹੋ ਗਈਆਂ ਹਨ।  ਚੋਰੀ ਹੋਈਆਂ ਮੱਝਾਂ ਦੀ ਕੀਮਤ ਲਗਭਗ 5 ਤੋਂ 6 ਲੱਖ ਦੱਸੀ ਜਾ ਰਹੀ ਹੈ। ਪੀੜਤ ਪਰਿਵਾਰ ਦਾ ਇਲਜਾਮ ਹੈ ਕਿ ਉਨ੍ਹਾਂ ਨੇ ਪੁਲਿਸ ਕੋਲ ਇਤਲਾਹ ਦਿੱਤੀ ਸੀ ਪਰ ਪੁਲਿਸ ਨੇ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਪਰਿਵਾਰ ਨੇ ਚੋਰਾਂ ਖਿਲਾਫ ਛੇਤੀ ਕਾਰਵਾਈ ਦੀ ਮੰਗ ਕੀਤੀ ਹੈ।
ਮੱਝਾਂ ਚੋਰੀ ਹੋਣ ਨਾਲ ਹੁਣ ਪਰਿਵਾਰ ਦੇ ਸਾਹਮਣੇ ਵੱਡੀ ਆਰਥਿਕ ਸਮੱਸਿਆ ਖੜੀ ਹੋ ਗਈ ਹੈ ਅਤੇ ਕਿਸ਼ਤਾਂ ਭਰਨੀਆਂ ਵੀ ਮੁਸ਼ਕਿਲ ਹੋ ਗਈਆਂ ਹਨ। ਪੀੜਤ ਬੀਬੀ ਕੁਲਵੰਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਵਿੱਚ ਇੱਕ ਗੱਡੀ ਦਿਖਾਈ ਦੇ ਰਹੀ ਹੈ, ਪਰ ਜ਼ਿਆਦਾ ਚਾਨਣ ਹੋਣ ਕਾਰਨ ਗੱਡੀ ਦਾ ਨੰਬਰ ਸਪੱਸ਼ਟ ਨਹੀਂ ਹੋ ਰਿਹਾ।
ਦੂਜੇ ਪਾਸੇ ਜਦੋਂ ਮੀਡੀਆ ਵੱਲੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਹਾਲੇ ਤੱਕ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਨਹੀਂ ਆਇਆ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸੀਸੀਟੀਵੀ ਫੁਟੇਜ ਵਿੱਚ ਇੱਕ ਮੁਲਾਜ਼ਮ ਕੈਮਰੇ ਚੈੱਕ ਕਰਦਾ ਹੋਇਆ ਵੀ ਨਜ਼ਰ ਆ ਰਿਹਾ ਹੈ, ਜਿਸ ਨਾਲ ਕਾਨੂੰਨ-ਵਿਵਸਥਾ ‘ਤੇ ਵੀ ਸਵਾਲ ਖੜੇ ਹੋ ਰਹੇ ਹਨ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਦੀਆਂ ਮੱਝਾਂ ਜਲਦ ਤੋਂ ਜਲਦ ਲੱਭ ਕੇ ਦਿੱਤੀਆਂ ਜਾਣ, ਕਿਉਂਕਿ ਪਰਿਵਾਰ ਦਾ ਗੁਜ਼ਾਰਾ ਸਿਰਫ਼ ਡੰਗਰਾਂ ਦੇ ਸਹਾਰੇ ਹੀ ਚੱਲਦਾ ਸੀ।

LEAVE A REPLY

Please enter your comment!
Please enter your name here