ਮਾਨਸਾ ਦੇ ਪਿੰਡ ਭੁਪਾਲ ਕਲਾਂ ’ਚ ਕਿਸਾਨ ਦੀ ਮੌਤ/ ਪਾਣੀ ਲਾਉਂਦਿਆਂ ਕਰੰਟ ਲੱਗਣ ਨਾਲ ਗਈ ਜਾਨ/ ਸਰਕਾਰ ਅੱਗੇ ਪੀੜਤ ਪਰਿਵਾਰ ਦੀ ਮਦਦ ਦੀ ਅਪੀਲ

0
1

ਮਾਨਸਾ ਦੇ ਪਿੰਡ ਭੁਪਾਲ ਕਲਾਂ ਵਿਖੇ ਕਣਕ ਨੂੰ ਪਾਣੀ ਲਾਉਂਦੇ ਕਿਸਾਨ ਦੀ ਕਰੰਟ ਲੱਗਣ ਕਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ 45 ਸਾਲਾ ਬਿੱਕਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬਿੱਕਰ ਸਿੰਘ ਢਾਈ ਏਕੜ ਜ਼ਮੀਨ ਦਾ ਮਾਲਕ ਸੀ। ਮ੍ਰਿਤਕ ਦੇ ਭਰਾ ਦੇ ਦੱਸਣ ਮੁਤਾਬਕ ਉਹ ਖੇਤ ਚ ਕਣਕ ਨੂੰ ਪਾਣੀ ਲਾਉਣ ਗਿਆ ਸੀ, ਜਿੱਥੇ ਉਸ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਬੱਚੇ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਸਰਕਾਰ ਅੱਗੇ ਪੀੜਤ ਪਰਿਵਾਰ ਦੀ ਆਰਥਿਕ ਮਦਦ ਦੀ ਅਪੀਲ ਕੀਤੀ ਹੈ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਖੇਤ ਕਣਕ ਨੂੰ ਪਾਣੀ ਲਗਾਉਣ ਗਿਆ ਸੀ। ਜਦੋਂ ਉਸ ਨੇ ਖੇਤ ਜਾ ਕੇ ਦੇਖਿਆ ਤਾਂ ਬਿੱਕਰ ਸਿੰਘ ਜ਼ਮੀਨ ਤੇ ਡਿੱਗਿਆ ਹੋਇਆ ਸੀ। ਉਸ ਨੇ ਤੁਰੰਤ ਪਿੰਡੋਂ ਲੋਕਾਂ ਨੂੰ ਬੁਲਾਇਆ, ਜਿਨ੍ਹਾਂ ਨੇ ਬਿਕਰ ਸਿੰਘ ਨੂੰ ਬਿਜਲੀ ਤੋਂ ਛੁਡਾਇਆ ਪਰ ਤਦ ਤਕ ਉਸ ਦੀ ਮੌਤ ਹੋ ਚੁੱਕੀ ਸੀ।  ਕਿਸਾਨ ਆਗੂਆਂ ਨੇ ਕਿਹਾ ਕਿ ਮ੍ਰਿਤਕ ਕਿਸਾਨ ਬਿੱਕਰ ਸਿੰਘ ਆਪਣੇ ਖੇਤ ਵਿੱਚ ਪਾਣੀ ਲਗਾਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਇਆ ਹੈ। ਉਹਨਾਂ ਨੇ ਪੰਜਾਬ ਸਰਕਾਰ ਨੂੰ ਮ੍ਰਿਤਕ ਕਿਸਾਨ ਦੇ ਪਰਿਵਾਰ ਦੀ ਆਰਥਿਕ ਮਦਦ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here