ਪੰਜਾਬ ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ ਬਜ਼ੁਰਗ ਕਤਲ ਕੇਸ/ ਨੂੰਹ ਨੇ ਹੀ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਕਤਲ/ ਚੋਰੀ ਰਚਿਆ ਡਰਾਮਾ, ਦੋਵੇਂ ਦੋਸ਼ੀ ਗ੍ਰਿਫਤਾਰ By admin - March 12, 2026 0 1 Facebook Twitter Pinterest WhatsApp ਅੰਮ੍ਰਿਤਸਰ ਪੁਲਿਸ ਨੇ ਬਜ਼ੁਰਗ ਮਹਿਲਾ ਕੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮ੍ਰਿਤਕਾ ਦੀ ਨੂੰਹ ਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਦੱਸਣ ਮੁਤਾਬਕ ਮ੍ਰਿਤਕਾ ਦੀ ਨੂੰਹ ਨੇ ਦਲਬੀਰ ਸਿੰਘ ਉਰਫ ਲਾਡੀ ਨਾਮ ਦੇ ਸਖਸ਼ ਨਾਲ ਨਾਜਾਇਜ ਸਬੰਧ ਸੀ, ਜਿਸ ਉਤੇ ਮ੍ਰਿਤਕਾ ਕਮਲੇਸ਼ ਰਾਣੀ ਇਤਰਾਜ਼ ਕਰਦੀ ਸੀ। ਇਸੇ ਦੇ ਚਲਦਿਆਂ ਨੂੰਹ ਮਿਟੀ ਸ਼ਰਮਾ ਨੇ ਪ੍ਰੇਮੀ ਨਾਲ ਮਿਲ ਕੇ ਆਪਣੀ ਸੱਸ ਦਾ ਕਤਲ ਕਰਨ ਬਾਦ ਘਟਨਾ ਨੂੰ ਚੋਰੀ ਦਾ ਮਾਮਲਾ ਦਰਸਾਉਣ ਦਾ ਡਰਾਮਾ ਰਚਿਆ ਸੀ। ਪੁਲਿਸ ਨੇ ਘਟਨਾ ਤੋਂ ਮਹਿਜ 24 ਘੰਟਿਆਂ ਅੰਦਰ ਮਾਮਲੇ ਨੂੰ ਸੁਲਝਾ ਕੇ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 9 ਮਾਰਚ 2026 ਨੂੰ ਥਾਣਾ ਗੇਟ ਹਕੀਮਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇੰਦਰਾ ਕਲੋਨੀ, ਝਬਾਲ ਰੋਡ ਅੰਮ੍ਰਿਤਸਰ ਦੀ ਰਹਿਣ ਵਾਲੀ ਮਿੰਟੀ ਸ਼ਰਮਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਸਦੀ 65 ਸਾਲਾ ਸੱਸ ਕਮਲੇਸ਼ ਰਾਣੀ ਦਾ ਘਰ ਦੇ ਅੰਦਰ ਕਤਲ ਕਰ ਦਿੱਤਾ ਹੈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮਿੰਟੀ ਸ਼ਰਮਾ ਦੇ ਇੰਦਰਾ ਕਲੋਨੀ ਦੇ ਰਹਿਣ ਵਾਲੇ ਦਲਬੀਰ ਸਿੰਘ ਉਰਫ਼ ਲਾਡੀ ਨਾਲ ਨਾਜਾਇਜ਼ ਸੰਬੰਧ ਸਨ, ਜਿਸ ਉਤੇ ਉਸਦੀ ਸੱਸ ਕਮਲੇਸ਼ ਰਾਣੀ ਅਕਸਰ ਇਤਰਾਜ਼ ਕਰਦੀ ਸੀ। ਮਿੰਟੀ ਸ਼ਰਮਾ ਨੇ ਆਪਣੇ ਪ੍ਰੇਮੀ ਦਲਬੀਰ ਸਿੰਘ ਨਾਲ ਮਿਲ ਕੇ ਸੱਸ ਨੂੰ ਰਾਹ ਤੋਂ ਹਟਾਉਣ ਲਈ ਸਾਜ਼ਿਸ਼ ਰਚੀ। 9 ਮਾਰਚ ਨੂੰ ਘਰ ਦੇ ਪਰਿਵਾਰਕ ਮੈਂਬਰ ਦੀਨਾਨਗਰ ਜ਼ਿਲ੍ਹਾ ਪਠਾਨਕੋਟ ਵਿੱਚ ਇਕ ਵਿਆਹ ਸਮਾਗਮ ’ਚ ਗਏ ਹੋਏ ਸਨ। ਇਸੇ ਦੌਰਾਨ ਮਿੰਟੀ ਸ਼ਰਮਾ ਨੇ ਦਲਬੀਰ ਸਿੰਘ ਨੂੰ ਏਸੀ ਠੀਕ ਕਰਨ ਦੇ ਬਹਾਨੇ ਘਰ ਬੁਲਾਇਆ ਅਤੇ ਦੋਵਾਂ ਨੇ ਮਿਲ ਕੇ ਕਮਲੇਸ਼ ਰਾਣੀ ਦਾ ਸਿਰਹਾਣੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਦੋਵਾਂ ਨੇ ਮਾਮਲੇ ਨੂੰ ਚੋਰੀ ਦਾ ਰੂਪ ਦੇਣ ਲਈ ਕਮਰੇ ਦੀਆਂ ਅਲਮਾਰੀਆਂ ਨੂੰ ਹਥੌੜੇ ਨਾਲ ਤੋੜ ਕੇ ਸਮਾਨ ਖਿਲਾਰ ਦਿੱਤਾ ਤਾਂ ਜੋ ਲੱਗੇ ਕਿ ਘਰ ਵਿੱਚ ਚੋਰੀ ਹੋਈ ਹੈ। ਪੁਲਿਸ ਵੱਲੋਂ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।