ਪੰਜਾਬ ਕੀਰਤਪੁਰ ’ਚ ਬਜਰੀ ਨਾਲ ਭਰੇ ਟਿੱਪਰ ਨਾਲ ਹਾਦਸਾ/ ਪਤਾਲਪੁਰੀ ਚੌਂਕ ਨੇੜੇ ਬੇਕਾਬੂ ਹੋ ਕੇ ਪਲਟਿਆ ਟਿੱਪਰ/ ਚਾਲਕ ਮੁਸ਼ਕਲ ਨਾਲ ਕੱਢਿਆ ਬਾਹਰ By admin - March 12, 2026 0 1 Facebook Twitter Pinterest WhatsApp ਅਨੰਦਪੁਰ ਸਾਹਿਬ ਰੋਪੜ ਮੁੱਖ ਮਾਰਗ ’ਤੇ ਕੀਰਤਪੁਰ ਸਾਹਿਬ ਵਿਖੇ ਅੱਜ ਸਵੇਰੇ ਉਸੇ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਬਜਰੀ ਨਾਲ ਭਰਿਆ ਟਿੱਪਰ ਬੇਕਾਬੂ ਹੋ ਕੇ ਅਚਾਨਕ ਪਲਟ ਗਿਆ। ਹਾਦਸੇ ਤੋਂ ਬਾਅਦ ਚਾਲਕ ਅੰਦਰ ਹੀ ਫੱਸ ਗਿਆ, ਜਿਸ ਨੂੰ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਨੇ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਦ ਬਾਹਰ ਕੱਢਿਆ। ਟਿੱਪਰ ਚਾਲਕ ਨੁੰ 108 ਨੰਬਰ ਐਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਟਿੱਪਰ ਅਨੰਦਪੁਰ ਸਾਹਿਬ ਵਲੋਂ ਬਜਰੀ ਭਰ ਕੇ ਰੋਪੜ ਵੱਲ ਨੂੰ ਜਾ ਰਿਹਾ ਸੀ ਕਿ ਪਤਾਲਪੁਰੀ ਚੌਕ ਨੇੜੇ ਅਚਾਨਕ ਬੇਕਾਬੂ ਹੋ ਕੇ ਪਲਟ ਗਿਆ। ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।