ਪੰਜਾਬ ਸੰਗਰੂਰ ਦੀ ਧੀ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ/ ਗੁਜਰਾਤ ’ਚ ਪਾਸ ਕੀਤਾ ਜੱਜ ਦਾ ਇਮਤਿਹਾਨ/ ਸ਼ਹਿਰ ਤੇ ਪਰਿਵਾਰ ਅੰਦਰ ਖੁਸ਼ੀ ਦੀ ਲਹਿਰ By admin - March 11, 2026 0 1 Facebook Twitter Pinterest WhatsApp ਸੰਗਰੂਰ ਅਧੀਨ ਆਉਂਦੇ ਦਿੜਬਾ ਦੀ ਧੀ ਪ੍ਰੀਆ ਗੋਇਲ ਨੇ ਗੁਜਰਾਤ ਵਿਚ ਜੱਜ ਬਣ ਕੇ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਜਾਣਕਾਰੀ ਅਨੁਸਾਰ ਪ੍ਰੀਆ ਗੋਇਲ ਦਿੜਬਾ ਦੀ ਪਹਿਲੀ ਕੁੜੀ ਹੈ ਜਿਸ ਨੇ ਜੱਜ ਬਣ ਕੇ ਆਪਣੇ ਸ਼ਹਿਰ ਦਾ ਹੀ ਨਹੀਂ ਬਲਕਿ ਪੂਰੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਦਿੜਬਾ ਦੇ ਅਗਰਵਾਲ ਪਰਿਵਾਰ ਦੀ ਧੀ ਪ੍ਰੀਆ ਗੋਇਲ ਨੇ ਮਹਿਜ 24 ਸਾਲ ਦੀ ਉਮਰ ਵਿਚ ਗੁਜਰਾਤ ਵਿੱਚ ਜੱਜ ਬਣਨ ਦਾ ਸੁਪਨਾ ਪੂਰਾ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪ੍ਰੀਆ ਗੋਇਲ ਨੇ ਆਪਣੀ ਇਸ ਪ੍ਰਾਪਤੀ ਲਈ ਮਾਪਿਆਂ ਦੀ ਹੱਲਾਸ਼ੇਰੀ ਤੇ ਅਧਿਆਪਕਾਂ ਦੀ ਕਰਵਾਈ ਮਿਹਨਤ ਨੁੰ ਜ਼ਿੰਮੇਵਾਰ ਦੱਸਿਆ ਹੈ। ਪ੍ਰੀਆ ਗੋਇਲ ਨੇ ਅੱਗੇ ਕਿਹਾ ਕਿ ਮੈਂ ਬਹੁਤ ਹੀ ਸੰਘਰਸ਼ ਕੀਤਾ ਅਤੇ ਦਿਨ ਰਾਤ ਮਿਹਨਤ ਕਰਕੇ ਇਹ ਇਗਜ਼ਾਮ ਕਲੀਅਰ ਕੀਤਾ ਹੈ ਜਿੱਥੇ ਅੱਜ ਪ੍ਰੀਆ ਗੋਇਲ ਦੇ ਘਰ ਦਿੜਬਾ ਦੀ ਅਨਾਜ ਮੰਡੀ ਵਿਖੇ ਵਧਾਈਆਂ ਦੇਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਉੱਥੇ ਹੀ ਆਤਿਸ਼ਬਾਜੀ ਚਲਾ ਕੇ ਖੁਸ਼ੀ ਮਨਾਈ ਗਈ ਅਤੇ ਮਠਿਆਈਆਂ ਦੇ ਨਾਲ ਪ੍ਰੀਆ ਗੋਇਲ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸੇ ਦੌਰਾਨ ਅਗਰਵਾਲ ਸਭਾ ਅਤੇ ਦਿਰਬਾ ਦੇ ਸਮਾਜ ਸੇਵੀ ਲੋਕ ਵੀ ਪ੍ਰੀਆ ਗੋਇਲ ਨੂੰ ਵਧਾਈਆਂ ਦੇਣ ਲਈ ਪਹੁੰਚੇ।