ਪੰਜਾਬ ਸਰਪੰਚ ਕਤਲ ਮਾਮਲੇ ’ਚ ਪੁਲਿਸ ਦਾ ਐਕਸ਼ਨ/ ਪੁਲਿਸ ਨੇ ਦੋਸ਼ੀ ਟਰੇਸ ਕਰ ਕੇ ਭਾਲ ਆਰੰਭੀ/ ਵਾਰਦਾਤ ’ਚ ਵਰਤੀ ਫਾਰਚੂਨਰ ਗੱਡੀ ਬਰਾਮਦ By admin - March 11, 2026 0 2 Facebook Twitter Pinterest WhatsApp ਮੋਗਾ ਪੁਲਿਸ ਨੇ ਬਾਘਾਪੁਰਾਣਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਸਰਪੰਚ ਕਤਲ ਵਾਰਦਾਤ ਵਿਚ ਸ਼ਾਮਲ ਦੋਸ਼ੀਆਂ ਨੂੰ ਟਰੇਸ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮਨਪ੍ਰੀਤ ਸਿੰਘ ਉਰਫ ਬੱਬਲੂ ਪੁੱਤਰ ਜਸਵੰਤ ਸਿੰਘ ਵਾਸੀ ਜੈਮਲਵਾਲਾ ਨੂੰ ਨਾਮਜ਼ਦ ਕੀਤਾ ਹੈ। ਘਟਨਾ ਵਿਚ ਸ਼ਾਮਲ ਉਸ ਦੇ ਤਿੰਨ ਹੋਰ ਸਾਥੀਆਂ ਨੂੰ ਵੀ ਟਰੇਸ ਕੀਤਾ ਹੈ। ਪੁਲਿਸ ਨੇ ਵਾਰਦਾਤ ਵਿਚ ਵਰਤੀ ਫਾਰਚੂਨਰ ਗੱਡੀ ਪਿੰਡ ਕੋਟ ਮਾਨਾ ਸਿੱਧਵਾਂ ਬੇਟ ਤੋਂ ਬਰਾਮਦ ਕਰ ਲਈ ਹੈ। ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਬਾਘਾ ਪੁਰਾਣਾ ਦਲਬੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਕਤਲ ਮਾਮਲੇ ਵਿੱਚ ਮਨਪ੍ਰੀਤ ਸਿੰਘ ਉਰਫ ਬਬਲੂ ਪੁੱਤਰ ਜਸਵੰਤ ਸਿੰਘ ਵਾਸੀ ਜੈਮਲਵਾਲਾ ਤਸਦੀਕ ਹੋ ਚੁੱਕਿਆ ਹੈ ਇਸਦੀ ਭਾਲ ਜਾਰੀ ਹੈ। ਕਿਹਾ ਕਿ ਇਸ ਦੇ ਨਾਲ ਤਿੰਨ ਸਾਥੀ ਜੋ ਹੋਰ ਹਨ ਉਹਨਾਂ ਦੀ ਵੀ ਭਾਲ ਜਾਰੀ ਹੈ ਉਹਨਾਂ ਕਿਹਾ ਕਿ ਵਾਰਦਾਤ ਸਮੇਂ ਵਰਤੀ ਗਈ ਗੱਡੀ ਫਾਰਚੂਨਰ ਪਿੰਡ ਕੋਟ ਮਾਨਾ ਸਿੱਧਵਾਂ ਵੇਟ ਤੂੰ ਬਰਾਮਦ ਹੋ ਚੁੱਕੀ ਹੈ।