ਸੰਗਰੂਰ ਦੇ ਧੂਰੀ ਪਹੁੰਚੇ ਏਡੀਜੀਪੀ ਏਕੇ ਯਾਦਵ/ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ/ ਕਰਾਇਮ ਖਿਲਾਫ਼ ਨਕੇਲ ਕੱਸਣ ਦਾ ਦਾਅਵਾ

0
2

 

ਏਡੀਜੀਪੀ ਏ.ਕੇ. ਯਾਦਵ ਅੱਜ ਸੰਗਰੂਰ ਦੇ ਹਲਕਾ ਧੂਰੀ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਅਮਨ ਕਾਨੂੰਨ ਸਹੀ ਰੱਖਣ ਨੂੰ ਲੈ ਕੇ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਕਾਨੂੰਨ ਵਿਵਸਥਾ ਅਤੇ ਨਸ਼ੇ ਖਿਲਾਫ ਜੰਗੀ ਪੱਧਰ ਉੱਪਰ ਕੰਮ ਕਰ ਰਹੀ ਹੈ। ਗੁਰਦਾਸਪੁਰ ਚ ਪੁਲਿਸ ਮੁਲਾਜਮਾਂ ਦੇ ਕਤਲ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ, ਜਿੱਥੇ ਗੁਆਢੀ ਮੁਲਕ ਨੁਕਸਾਨ ਦੀ ਫਿਰਾਖ ਵਿਚ ਰਹਿੰਦਾ ਹੈ ਪਰ ਪੁਲਿਸ ਇਸ ਤੇ ਸਖਤ ਨਿਗਰਾਨੀ ਰੱਖਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਅਸੀਂ ਲਗਾਤਾਰ ਆਧੁਨਿਕ ਬਣਾ ਰਹੇ ਹਾਂ। ਹੁਣ ਸਿਰਫ ਸਿਪਾਹੀ ਦੇ ਹੱਥ ਵਿੱਚ ਡੰਡੇ ਨਹੀਂ ਸਗੋਂ ਉਸਦੇ ਫੋਨ ਦੇ ਵਿੱਚ ਹਰ ਇੱਕ ਤਰੀਕੇ ਦੇ ਡਿਜੀਟਲ ਸਾਫਟਵੇਅਰ ਹਨ ਜਿਸ ਦੀ ਮਦਦ ਨਾਲ ਅਸੀਂ ਅਪਰਾਧ ਅਤੇ ਅਪਰਾਧੀਆਂ ਨੂੰ ਡਿਜੀਟਲ ਤਰੀਕੇ ਨਾਲ ਟਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ।

LEAVE A REPLY

Please enter your comment!
Please enter your name here