ਗੁਰਦਾਸਪੁਰ ਦੇ ਹੜ੍ਹ ਪੀੜਤਾਂ ਨੂੰ ਮਿਲੇ ਗਾਇਕ ਰੇਸ਼ਮ ਅਨਮੋਲ/ ਬਣਾਏ ਜਾ ਰਹੇ ਘਰਾਂ ਦਾ ਲਿਆ ਜਾਇਜ਼ਾ/ ਭਲਾਈ ਦੇ ਕੰਮ ਜਾਰੀ ਰੱਖਣ ਦਾ ਕੀਤਾ ਵਾਅਦਾ

0
1

ਪੰਜਾਬੀ ਗਾਇਕ ਅੱਜ ਗੁਰਦਾਸਪੁਰ ਦੇ ਸਰਹੱਦੀ ਪਿੰਡ ਸ਼ਿਕਾਰ ਮਾਛੀਆਂ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਹੜ੍ਹ ਪੀੜਤਾਂ ਲਈ ਬਣਾਏ ਜਾ ਰਹੇ ਘਰਾਂ ਦੇ ਕੰਮ ਦਾ ਜਾਇਜ਼ਾ ਲਿਆ। ਇਸ ਮੌਕੇ ਆਪਣੇ ਸੰਬੋਧਨ ਵਿਚ ਰੇਸ਼ਮ ਅਨਮੋਲ ਨੇ ਕਿਹਾ ਕਿ ਉਹ ਦੋ ਮਹੀਨੇ ਹੜਾਂ ਦੌਰਾਨ ਗਰਾਊਂਡ ਜ਼ੀਰੋ ’ਤੇ ਕੰਮ ਕਰਦੇ ਰਹੇ ਹਨ ਅਤੇ ਉਨ੍ਹਾਂ ਨੇ ਕਈ ਪੀੜਤਾਂ ਨੂੰ ਘਰ ਬਣਾ ਕੇ ਦੇਣ ਦੀ ਜ਼ਿੰਮੇਵਾਰੀ ਚੁੱਕੀ ਸੀ, ਜਿਸ ਦੇ ਤਹਿਤ ਇਹ ਘਰ ਬਣਾਏ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਇਹ ਸੇਵਾ ਲੋਕਾਂ ਦੀ ਮਦਦ ਨਾਲ ਕੀਤੀ ਜਾ ਰਹੀ ਹੈ ਜੋ ਅੱਗੇ ਵੀ ਨਿਰੰਤਰ ਜਾਰੀ ਰਹੇਗੀ।
ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੇ ਤੇ ਸਾਥੀਆਂ ਵੱਲੋਂ ਜਿਹੜੇ  ਪ੍ਰੋਜੈਕਟ ਚੁਣੇ ਗਏ ਸੀ ਉਹ ਅੱਜ ਪੂਰੇ ਹੋ ਰਹੇ ਨੇ, ਪੂਰੇ ਪੰਜਾਬ ਵਿੱਚ ਕਈ ਘਰ ਬਣਾਉਣ ਦੀ ਅਸੀਂ ਜਿੰਮੇਵਾਰੀ ਚੁੱਕੀ ਸੀ ਜਿਨਾਂ ਦੇ ਲੈਂਟਰ ਤੱਕ ਪੈ ਗਏ ਨੇ ਅਤੇ ਇਹ ਵਧੀਆ ਕੁਆਲਿਟੀ ਦੇ ਘਰ ਬਣ ਰਹੇ ਹਨ।
ਉਨ੍ਹਾਂ ਕਿਹਾ ਕਿ ਲੋਕ ਸਾਡੇ ਨਾਲ ਲੋਕ ਜੁੜਦੇ ਜਾ ਰਹੇ ਹਨ ਅਤੇ ਅਸੀਂ ਸੇਵਾ ਕਰਦੇ ਜਾ ਰਹੇ ਹਾਂ ਅਤੇ ਇਹ ਸੇਵਾ ਨਿਰੰਤਰ ਜਾਰੀ ਰਹੇਗੀ।  ਸਾਡੇ ਨਾਲ ਪੂਰੀ ਟੀਮ ਕੰਮ ਕਰ ਰਹੀ ਹੈ ਆਉਣ ਵਾਲੇ ਦਿਨਾਂ ਚ ਹੋ ਸਕਦਾ ਅਸੀਂ ਹੋਰ ਵੀ ਵੱਖ-ਵੱਖ ਪ੍ਰੋਜੈਕਟ ਚਲਾਈਏ। ਇਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਬਚਾਉਣ, ਕਿਸਾਨਾਂ ਨੂੰ ਫਸਲੀ ਚੱਕਰ ਤੋਂ ਬਾਹਰ ਕੱਢਣ ਤੇ ਖੇਤੀ ਵਿਭਿੰਨਤਾ ਸਮੇਤ ਕਈ ਕੰਮ ਨੇ ਜਿਨ੍ਹਾਂ ਉਤੇ ਕੰਮ ਕਰਨ ਦੀ ਲੋੜ ਹੈ।

LEAVE A REPLY

Please enter your comment!
Please enter your name here