ਤਰਨ ਤਾਰਨ ’ਚ ਫਾਸਟ ਫੂਡ ਦੀਆਂ ਦੁਕਾਨਾਂ ’ਤੇ ਛਾਪੇਮਾਰੀ/ ਮੋਮੋਜ਼ ਤੇ ਚਾਂਪ ਖਾਣ ਨਾਲ ਬੱਚਿਆਂ ਦੀ ਮੌਤ ਦਾ ਮਾਮਲਾ/ ਸਿਹਤ ਵਿਭਾਗ ਨੇ ਛਾਪੇਮਾਰੀ ਕਰ ਕੇ ਕੀਤੀ ਜਾਂਚ

0
3

 

ਤਰਨ ਤਾਰਨ ਚ ਸਿਹਤ ਵਿਭਾਗ ਨੇ ਫਾਸਟ ਫੂਡ ਦੀਆਂ ਦੁਕਾਨਾਂ ਉਤੇ ਸਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਵਿਭਾਗ ਨੇ ਕਥਿਤ ਤੌਰ ’ਤੇ ਮੋਮੋਜ਼ ਤੇ ਚਾਂਪ ਖਾਣ ਨਾਲ ਬੱਚਿਆਂ ਦੀ ਮੌਤ ਦੇ ਮਾਮਲੇ ਤੋਂ ਬਾਅਦ ਫਾਸਟ ਫੂਡ ਦੀਆਂ ਦੁਕਾਨਾਂ ਉਤੇ ਛਾਪੇਮਾਰੀ ਕੀਤੀ। ਵਿਭਾਗ ਨੇ ਸ਼ਹਿਰ ਦੀਆਂ ਦੁਕਾਨਾਂ ਤੇ ਮਸ਼ਹੂਰ ਰੇਹੜੀਆਂ ਤੋਂ ਫੂਡ ਸੈਂਪਲ ਭਰ ਕੇ ਲੈਬਾਰਟਰੀ ਵਿਚ ਜਾਂਚ ਲਈ ਭੇਜੇ ਗਏ ਹਨ। ਅਧਿਕਾਰੀਆਂ ਨੇ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਉਣ ਦੀ ਗੱਲ ਕਹੀ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਹੀ ਤਰਨ ਤਾਰਨ ਵਿਖੇ ਮੋਮੋਜ ਅਤੇ ਚਾਂਪ ਖਾਣ ਦੇ ਨਾਲ ਬੱਚਿਆਂ ਦੀ ਮੌਤ ਦੇ ਕਥਿਤ ਆਰੋਪ ਲੱਗੇ ਸਨ। ਇਸ ਤੋਂ ਬਾਅਦ ਹਰਕਤ ਵਿਚ ਆਏ ਸਿਹਤ ਵਿਭਾਗ ਨੇ ਚੌਕਸੀ ਵਧਾ ਦਿੱਤੀ ਗਈ। ਇਸ ਤੇ ਤਹਿਤ ਸਿਵਲ ਸਰਜਨ ਗੁਰਪ੍ਰੀਤ ਰਾਏ ਵੱਲੋਂ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ, ਜਿਸ ਵਿਚ ਇਸ ਮਾਮਲੇ ਬਾਰੇ ਵਿਚਾਰ ਚਰਚਾ ਹੋਈ। ਇਸ ਤੋਂ ਬਾਅਦ ਸਹਾਇਕ ਕਮਿਸ਼ਨਰ ਹਰਜੋਤ ਪਾਲ ਸਿੰਘ ਦੀ ਹਦਾਇਤ ਤੇ ਫੂਡ ਸੇਫਟੀ ਵਿਭਾਗ ਦੀਆਂ ਟੀਮਾਂ ਵੱਲੋਂ ਫੂਡ ਸੇਫਟੀ ਅਫਸਰ ਸਾਕਸ਼ੀ ਖੋਸਲਾ ਦੀ ਪੈਰਵੀ ਤੇ ਤਰਨ ਤਾਰਨ ਸ਼ਹਿਰ ਦੀ ਮਸ਼ਹੂਰ ਰੇਹੜੀਆਂ ਤੇ ਜਾ ਕੇ ਫੂਡ ਸੈਂਪਲ ਲੈ ਕੇ ਉਨ੍ਹਾਂ ਦੀ ਜਾਂਚ ਦੇ ਲਈ ਲੈਬ ਦੇ ਵਿੱਚ ਭੇਜ ਦਿੱਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ ਹਰਜੋਤ ਪਾਲ ਨੇ ਕਿਹਾ ਕਿ  ਇਹ ਸੈਂਪਲ ਸਟੇਟ ਫੂਡ ਲੈਬ ਖਰੜ ਵਿਖੇ ਭੇਜੇ ਗਏ ਹਨ ਜਿਨਾਂ ਦੀ ਰਿਪੋਰਟ ਆਉਣ ਨੂੰ ਤਕਰੀਬਨ 15 ਦਿਨ ਦਾ ਸਮਾਂ ਲੱਗ ਸਕਦਾ ਹੈ। ਫੂਡ ਸੈਂਪਲਾਂ ਦੀ ਬਰੀਕੀ ਨਾਲ ਜਾਂਚ ਹੋਏਗੀ ਕਿ ਉਸਦੇ ਵਿੱਚ ਕੋਈ ਕੀਟਾਣੂ ਜਾਂ ਜਹਿਰ ਦੀ ਮਾਤਰਾ ਤਾਂ ਨਹੀਂ ਸੀ ਪਰ ਫ਼ਿਲਹਾਲ ਇਹ ਕਹਿਣਾ ਮੁਸ਼ਕਿਲ ਹੈ ਕਿ ਬੱਚਿਆ ਦੀ ਮੌਤ ਫਾਸਟ ਫੂਡ ਖਾਣ ਕਰਕੇ ਹੋਈ ਹੈ ਕਿਉਂਕਿ ਮੈਡੀਕਲ ਰਿਪੋਰਟਾਂ ਅਤੇ ਪੋਸਟਮਾਰਟਮ ਦੀ ਰਿਪੋਰਟ ਆਣੀ ਬਾਕੀ ਹੈ ਅਤੇ ਪੁਲਿਸ ਵੱਲੋਂ ਵੀ ਅਜੇ ਇਸ ਮਾਮਲੇ ਦੇ ਉੱਪਰ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਬੱਚਿਆਂ ਦੀ ਮੌਤ ਦਾ ਕਾਰਨ ਕੁਝ ਹੋਰ ਤੇ ਨਹੀਂ।

LEAVE A REPLY

Please enter your comment!
Please enter your name here