ਲੁਧਿਆਣਾ ’ਚ ਹਥਿਆਰ ਦਿਖਾ ਕੇ ਲੁੱਟ/ ਹਮਲਾ ਕਰ ਕੇ ਮੁੰਦਰੀ ਲਾਹ ਕੇ ਫਰਾਰ/ ਸ਼ਹਿਰ ਦੇ ਨਿਊ ਸ਼ਿਵਾ ਜੀ ਨਗਰ ਦੀ ਘਟਨਾ

0
2

 

ਲੁਧਿਆਣਾ ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਘਟਨਾ ਸ਼ਹਿਰ ਦੇ ਨਿਊ ਸ਼ਿਵਾਜੀ ਨਗਰ ਤੋਂ ਸਾਹਮਣੇ ਆਈ ਹੈ, ਜਿੱਥੇ ਮੋਟਰ ਸਾਇਕਲ ਸਵਾਰ ਲੁਟੇਰਿਆਂ ਨੇ ਰਾਹ ਜਾਂਦੇ ਰਿੰਕੂ ਨਾਮ ਦੇ ਸਖਸ਼ ਨੂੰ ਰੋਕ ਕੇ ਹਥਿਆਰ ਦਿਖਾ ਕੇ ਪੈਸਿਆਂ ਦੀ ਮੰਗ ਕੀਤੀ। ਵਿਰੋਧ ਕਰਨ ’ਤੇ ਲੁਟੇਰੇ ਕੁੱਟਮਾਰ ਕਰਦਿਆਂ ਉਸ ਦੀ ਮੁੰਦਰੀ ਲਾਹ ਕੇ ਫਰਾਰ ਹੋ ਗਏ। ਲੁੱਟ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।
ਪੀੜਤ ਦੀ ਪਛਾਣ ਰਿੰਕੂ ਮਲਹੋਤਰਾ ਵਜੋਂ ਹੋਈ ਹੈ ਜੋ ਇਕ ਕੱਪੜਾ ਕਾਰੋਬਾਰੀ ਹੈ। ਲੁਟੇਰਿਆਂ ਨੇ ਕਾਰੋਬਾਰੀ ‘ਤੇ ਪਿਸਤੌਲ ਤਾਣ ਦਿੱਤੀ ਅਤੇ ਸੋਨੇ ਦੀ ਮੁੰਦਰੀ ਅਤੇ ਨਕਦੀ ਖੋਹ ਕੇ ਫਰਾਰ ਹੋ ਗਏ। ਭੱਜਣ ਤੋਂ ਪਹਿਲਾਂ ਲੁਟੇਰਿਆਂ ਨੇ ਉਸ ਦੇ ਮੋਢੇ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਹ ਲਹੂ ਲੁਹਾਨ ਹੋ ਗਿਆ।
ਇਸ ਤੋਂ ਬਾਅਦ ਪੀੜਤ ਸਥਾਨਕ ਵਾਸੀਆਂ ਸਮੇਤ ਚੌਕੀ ਸ਼ਿੰਗਾਰ ਸਿਨੇਮਾ ਵਿਖੇ ਸ਼ਿਕਾਇਤ ਦਰਜ ਕਰਵਾਉਣ ਪਹੁੰਚੇ ਜਿੱਥੇ ਸਿਰਫ਼ ਇਕ ਹੀ ਪੁਲਿਸ ਮੁਲਾਜ਼ਮ ਮੌਜੂਦ ਹੋਣ ਕਾਰਨ ਲੋਕ ਭੜਕ ਗਏ। ਹੰਗਾਮਾ ਵਧਣ ਬਾਅਦ  ਥਾਣਾ ਐੱਸ.ਐੱਚ.ਓ. ਖ਼ੁਦ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਹੈ।

LEAVE A REPLY

Please enter your comment!
Please enter your name here