ਸੰਗਰੂਰ ਦੀ ਅਨਸ਼ਾ ਜੈਨ ਨੇ ਚਮਕਾਇਆ ਜ਼ਿਲ੍ਹੇ ਦਾ ਨਾਮ/ ਯੂਪੀਐਸਸੀ ’ਚ ਪ੍ਰਾਪਤ ਕੀਤਾ 251ਵਾਂ ਰੈਂਕ/ ਸੰਗਰੂਰ ਪਹੁੰਚਣ ’ਤੇ ਢੋਲ-ਢਮੱਕੇ ਨਾਲ ਭਰਵਾਂ ਸਵਾਗਤ

0
1

ਸੰਗਰੂਰ ਦੀ ਅਨੂਸ਼ਾ ਜੈਨ ਨੇ ਯੂਪੀਐਸਸੀ ਦੇ ਵਿੱਚ ਆਲ ਇੰਡੀਆ ਦੇ ਵਿੱਚ 251ਵਾਂ ਰੈਂਕ ਹਾਸਿਲ ਹਾਸਲ ਕਰ ਕੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਪ੍ਰਾਪਤੀ ਤੋਂ ਬਾਦ ਅਨੂਸ਼ਾ ਜੈਨ ਅੱਜ ਸੰਗਰੂਰ ਪਹੁੰਚੀ, ਜਿੱਥੇ ਉਸ ਦਾ ਢੋਲ ਵਜਾ ਕੇ ਤੇ ਹਾਰ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ। ਜਾਣਕਾਰੀ ਅਨੁਸਾਰ ਅਨੁਸ਼ਾ ਜੈਨ ਦਾ ਵਿਆਹ ਤਕਰੀਬਨ ਚਾਰ ਮਹੀਨੇ ਪਹਿਲਾਂ ਸੰਗਰੂਰ ਵਿੱਚ ਹੋਇਆ ਸੀ। ਵਿਆਹ ਤੋਂ ਪਹਿਲੇ ਅਨੁਸ਼ਾ ਜੈਨ ਯੂਪੀਐਸਸੀ ਦੀ ਤਿਆਰੀ ਕਰ ਰਹੀ ਸੀ ਅਤੇ ਵਿਆਹ ਤੋਂ ਬਾਅਦ ਵੀ ਆਪਣੀ ਮਿਹਨਤ ਜਾਰੀ ਰੱਖੀ, ਜਿਸ ਦੇ ਚਲਦਿਆਂ ਉਸ ਦੀ ਮਿਹਨਤ ਰੰਗ ਲਿਆਈ ਅਤੇ ਉਹ ਯੂਪੀਐਸਸੀ ਵਿੱਚ 251ਵਾਂ ਰੈਂਕ ਹਾਸਲ ਕਰਨ ਵਿਚ ਕਾਮਯਾਬ ਹੋਈ ਹੈ।
ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਅਨੂਸ਼ਾ  ਜੈਨ ਨੇ ਦੱਸਿਆ ਕਿ ਇਸ ਕਾਮਯਾਬੀ ਦੇ ਪਿੱਛੇ ਉਸ ਦੇ ਪਰਿਵਾਰ ਦਾ ਪੂਰਾ ਯੋਗਦਾਨ ਹੈ। ਉਸ ਨੂੰ ਵਿਆਹ ਤੋਂ ਬਾਅਦ ਵੀ ਸਹੁਰੇ ਤੇ ਪੇਕੇ ਪਰਿਵਾਰ ਵੱਲੋਂ ਪੂਰਾ ਯੋਗਦਾਨ ਮਿਲਦਾ ਰਿਹਾ ਹੈ, ਜਿਸ ਦੇ ਚਲਦਿਆਂ ਉਹ ਆਪਣਾ ਸੁਪਨਾ ਪੂਰਾ ਕਰਨ ਵਿਚ ਕਾਮਯਾਬ ਹੋਈ ਹੈ। ਉਸ ਨੇ ਦੱਸਿਆ ਕਿ ਪੇਸ਼ੇ ਤੋਂ ਵਕੀਲ ਉਸ ਦੇ ਪਤੀ ਦਾ ਵੀ ਪੂਰਾ ਸਹਿਯੋਗ ਤੇ ਹੱਲਾਸ਼ੇਰੀ ਰਹੀ ਹੈ।  ਅਨੁਸ਼ਾ ਜੈਨ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਹਨਾਂ ਦੇ ਪਿਤਾ ਵੱਲੋਂ ਯੂਪੀਐਸਸੀ ਦੀ ਤਿਆਰੀ ਦੀ ਹੱਲਾਸ਼ੇਰੀ ਦਿੱਤੀ ਸੀ ਅਤੇ ਉਨ੍ਹਾਂ ਨੇ ਕਾਮਯਾਬ ਹੋਣ ਦਾ ਪੂਰਾ ਭਰੋਸਾ ਪ੍ਰਗਟਾਇਆ, ਜਿਸ ਦੇ ਚਲਦਿਆਂ ਉਸ ਨੇ ਹੋਰ ਲਗਨ ਨਾਲ ਮਿਹਨਤ ਕੀਤੀ, ਜਿਸ ਦੇ ਚਲਦਿਆਂ ਉਹ ਯੂਪੀਐਸਸੀ ਨੂੰ ਕਲੀਅਰ ਕਰਨ ਵਿਚ ਕਾਮਯਾਬ ਹੋਈ ਹੈ।

LEAVE A REPLY

Please enter your comment!
Please enter your name here