ਪੰਜਾਬ ਪਟਿਆਲਾ ਨਗਰ ਨਿਗਮ ਦਾ ਨਾਜਾਇਜ਼ ਕਬਜ਼ਿਆਂ ’ਤੇ ਐਕਸ਼ਨ/ ਰੋਜ਼ ਕਾਲੋਨੀ ਦੇ ਸੜਕ ’ਤੇ ਬਣਿਆ ਗੇਟ ਤੋੜਿਆ/ ਮੇਅਰ ਨੇ ਕਿਸੇ ਵੀ ਕੀਮਤ ’ਤੇ ਕਬਜ਼ਾ ਨਾ ਹੋਣ ਦੇਣ ਦਾ ਐਲਾਨ By admin - March 10, 2026 0 1 Facebook Twitter Pinterest WhatsApp ਪਟਿਆਲਾ ਨਗਰ ਨਿਗਮ ਨੇ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸੇ ਤਹਿਤ ਅੱਜ ਨਗਰ ਨਿਗਮ ਦੀ ਟੀਮ ਨੇ ਰੋਜ਼ ਕਾਲੋਨੀ ਵਿਖੇ ਸੜਕ ਉਪਰ ਬਣਾਏ ਗਏ ਗੇਟ ਨੂੰ ਤੋੜ ਦਿੱਤਾ। ਮੌਕੇ ਤੇ ਮੌਜੂਦ ਨਗਰ ਨਿਗਮ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਇਹ ਗੇਟ ਸੜਕ ਉਤੇ ਕਬਜ਼ਾ ਕਰ ਕੇ ਨਾਜਾਇਜ ਤੌਰ ਤੇ ਬਣਾਇਆ ਗਿਆ ਸੀ, ਜਿਸ ਖਿਲਾਫ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਕਿਸੇ ਵੀ ਤਰ੍ਹਾਂ ਦੇ ਨਾਜਾਇਜ਼ ਕਬਜੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜਿੱਥੇ ਵੀ ਸ਼ਿਕਾਇਤ ਮਿਲੀ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।