ਪੰਜਾਬ ਗੁਰਦਾਸਪੁਰ ’ਚ ਵਿਆਹ ਵਾਲੀ ਗੱਡੀ ਨਾਲ ਹਾਦਸਾ/ ਕਾਰ ਟਰੱਕ ਦੀ ਟੱਕਰ ਨਾਲ ਲਾੜੇ ਸਮੇਤ 5 ਜ਼ਖਮੀ/ ਜ਼ਖਮੀਆਂ ’ਚ ਤਿੰਨ ਔਰਤਾਂ ਤੇ ਇੱਕ ਬੱਚਾ ਵੀ ਸ਼ਾਮਲ By admin - March 10, 2026 0 1 Facebook Twitter Pinterest WhatsApp ਗੁਰਦਾਸਪੁਰ ਦੇ ਧਾਰੀਵਾਲ ਰਣੀਆ ਬਾਈਪਾਸ ਮੋੜ ਉਤੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਵਿਆਹ ਵਾਲੀ ਇਨੋਵਾ ਗੱਡੀ ਦੀ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿਚ ਇਨੋਵਾ ਵਿੱਚ ਬੈਠੇ ਪੰਜ ਲੋਕ ਜਖਮੀ ਹੋ ਗਏ। ਜਖਮੀਆਂ ਵਿਆਹ ਵਾਲਾ ਮੁੰਡੇ ਤੋਂ ਇਲਾਵਾ ਤਿੰਨ ਔਰਤਾਂ ਅਤੇ ਇੱਕ ਬੱਚਾ ਸ਼ਾਮਿਲ ਹੈ। ਖਬਰਾਂ ਮੁਤਾਬਕ ਵਿਆਹ ਵਾਲੇ ਮੁੰਡੇ ਦੇ ਸਿਰ ਵਿਚ ਸੱਟ ਲੱਗੀ ਹੈ। ਜ਼ਖਮੀਆਂ ਨੂੰ ਧਾਰੀਵਾਲ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਜਾਣਕਾਰੀ ਅਨੁਸਾਰ ਤਰੀਜਾ ਨਗਰ ਤੋਂ ਪਿੰਡ ਬਿਧੀਪੁਰ ਵਿਖੇ ਜਾ ਰਹੀ ਵਿਆਹ ਵਾਲੀ ਇਨੋਵਾ ਗੱਡੀ ਦਾ ਸਾਹਮਣੇ ਤੋਂ ਆ ਰਹੇ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ, ਜਿਸ ਨਾਲ ਲਾੜੇ ਸਮੇਤ ਪੰਜ ਲੋਕੀ ਜਖਮੀ ਹੋ ਗਏ। ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਨੇ ਜ਼ਖਮੀਆਂ ਨੂੰ 108 ਐਬੂਲੈਂਸ ਰਾਹੀਂ ਧਾਰੀਵਾਲ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ ਹੈ।