ਫਰੀਦਕੋਟ ਪੁਲਿਸ ਨੇ ਸੁਲਝਾਇਆ ਆਜੜੀ ਕਤਲ ਮਾਮਲਾ/ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ/ ਤੇਜ਼ਧਾਰ ਹਥਿਆਰ ਤੇ ਮੋਟਰ ਸਾਇਕਲ ਬਰਾਮਦ

0
1

ਫਰੀਦਕੋਟ ਪੁਲਿਸ ਨੇ ਇਕ ਦਿਨ ਪਹਿਲਾਂ ਬੱਕਰੀ ਪਾਲਕ ਦੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਵਾਰਦਾਤ ਤੋਂ ਮਹਿਜ਼ 24 ਘੰਟਿਆਂ ਦੇ ਅੰਦਰ ਹੀ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਵਾਰਦਾਤ ਸਮੇਂ ਵਰਤਿਆ ਹਥਿਆਰ ਤੇ ਮੋਟਰ ਸਾਈਕਲ ਵੀ ਬਰਾਮਦ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਟੈਕਨੀਕਲ ਸੈਲ ਦੀ ਮਦਦ ਨਾਲ ਆਰੋਪੀਆਂ ਨੂੰ ਟਰੇਸ ਕਰ ਕੇ ਦੋਵੇਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਹਮਲੇ ਦੀ ਵਜ੍ਹਾਂ ਮੋਟਰ ਸਾਈਕਲ ਬੱਕਰੀਆਂ ਵਿਚ ਵੱਜਣਾ ਦੱਸਿਆ ਜਾ ਰਿਹਾ ਹੈ।
ਡੀਐਸਪੀ ਤਰਲੋਚਣ ਸਿੰਘ ਦੇ ਦੱਸਣ ਮੁਤਾਬਕ 6 ਮਾਰਚ ਦੀ ਸ਼ਾਮ ਵੇਲੇ ਸਾਦਿਕ ਰੋਡ ਤੇ ਇੱਕ ਮੇਜਰ ਸਿੰਘ ਨਾਮਕ ਬੱਕਰੀ ਪਾਲਕ ਜਿਸਦਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਨਜ਼ਦੀਕੀ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਅਤੇ ਟੈਕਨੀਕਲ ਸੈਲ ਦੀ ਮਦਦ ਦੇ ਨਾਲ ਅਰੋਪੀਆਂ ਵੱਲੋਂ ਵਰਤੇ ਗਏ ਮੋਟਰਸਾਈਕਲ ਦਾ ਨੰਬਰ ਪਹਿਚਾਣ ਵਿੱਚ ਆ ਗਿਆ ਜਿਸ ਤੋਂ ਬਾਅਦ ਦੋਨੋਂ ਆਰੋਪੀ ਪੁਲਿਸ ਦੇ ਕਾਬੂ ਵਿੱਚ ਆ ਗਏ ਜੋ ਕਿ ਫਰੀਦਕੋਟ ਦੇ ਬਾਜੀਗਰ ਬਸਤੀ  ਦੇ ਰਹਿਣ ਵਾਲੇ ਸਨ। ਉਹਨਾਂ ਕੋਲੋਂ ਘਟਨਾ ਸਮੇਂ ਵਰਤਿਆ ਗਿਆ ਕਿਰਚ ਨੁਮਾ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਿਆ ਤੇ ਮੋਟਰਸਾਈਕਲ ਨੂੰ ਵੀ ਕਬਜ਼ੇ ਵਿੱਚ ਲੈ ਲਿਆ।
ਉਹਨਾਂ ਦੱਸਿਆ ਕਿ ਮੇਜਰ ਸਿੰਘ ਨਾਮਕ ਵਿਅਕਤੀ ਜਦੋਂ ਸ਼ਾਮ ਵੇਲੇ ਆਪਣੀਆਂ ਬਕਰੀਆਂ ਚਰਾ ਕੇ ਘਰ ਵਾਪਸ ਆ ਰਿਹਾ ਸੀ ਤਾਂ ਇਹਨਾਂ ਲੜਕਿਆਂ ਦਾ ਮੋਟਰਸਾਈਕਲ ਉਸਦੀ ਬੱਕਰੀ ਵਿੱਚ ਵੱਜ ਗਿਆ ਜਿਸ ਤੋਂ ਬਾਅਦ ਮੇਜਰ ਸਿੰਘ ਵੱਲੋਂ ਇਤਰਾਜ ਜਤਾਇਆ ਗਿਆ ਤਾਂ ਇਹਨਾਂ ਦੋਹਾਂ ਲੜਕਿਆਂ ਵੱਲੋਂ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਕਿਰਚਾਂ ਨਾਲ ਵਾਰ ਕਰ ਦਿੱਤਾ। ਜਿਸ ਨਾਲ ਮੇਜਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਅਤੇ ਹਸਪਤਾਲ ਚ ਉਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਦੋਹਾਂ ਅਰੋਪੀਆਂ ਨੂੰ ਹਿਰਾਸਤ ਚ ਲੈੱਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here