ਪੰਜਾਬ ਜਲੰਧਰ ਦੇ ਮਹਿਤਪੁਰ ’ਚ ਕਬੱਡੀ ਖਿਡਾਰੀ ਦੀ ਮੌਤ/ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ/ ਪਰਿਵਾਰ ਨੇ ਕੀਤਾ ਅੰਤਮ ਸਸਕਾਰ By admin - March 9, 2026 0 1 Facebook Twitter Pinterest WhatsApp ਜਲੰਧਰ ਅਧੀਨ ਆਉਂਦੇ ਕਸਬਾ ਮਹਿਤਪੁਰ ਦੇ ਪਿੰਡ ਉਦੋਵਾਲ ਵਿੱਚ ਇੱਕ ਕਬੱਡੀ ਖਿਡਾਰੀ ਦੀ ਭੇਦਭਰੀ ਹਾਲਤਾਂ ਵਿਚ ਮੌਤ ਹੋਣ ਦੀ ਖਬਰ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਵੰਸ਼ ਵਜੋਂ ਹੋਈ ਹੈ। ਪਿੰਡ ਵਾਸੀਆਂ ਨੇ ਵੰਸ਼ ਦੀ ਮੌਤ ਨਸ਼ੇ ਨੂੰ ਜ਼ਿੰਮੇਵਾਰ ਦੱਸਿਆ ਹੈ ਜਦਕਿ ਪੁਲਿਸ ਵੱਲੋਂ ਅਜੇ ਤਕ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਪਰਿਵਾਰ ਦੇ ਦੱਸਣ ਮੁਤਾਬਕ ਵੰਸ਼ ਨੇ ਦੋ ਸਾਲ ਪਹਿਲਾਂ 12ਵੀਂ ਜਮਾਤ ਪੂਰੀ ਕੀਤੀ ਸੀ ਅਤੇ ਉਹ ਸਕੂਲ ਤੋਂ ਹੀ ਕਬੱਡੀ ਖੇਡ ਰਿਹਾ ਸੀ ਅਤੇ ਕਈ ਟੂਰਨਾਮੈਂਟਾਂ ਵਿੱਚ ਹਿੱਸਾ ਲੈ ਚੁੱਕਾ ਸੀ। ਉਹ ਨਾਲ ਲੱਗਦੇ ਪਿੰਡ ਬਾਲੋਕੀ ਖੇੜਾ ਗਿਆ ਸੀ, ਜਿੱਥੇ ਉਸ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਮਿਲੀ। ਮ੍ਰਿਕਰ ਦੇ ਪਰਿਵਾਰ ਵਿੱਚ ਮਾਤਾ-ਪਿਤਾ ਤੋਂ ਇਲਾਵਾ ਇਕ ਛੋਟਾ ਭੈਣ-ਭਰਾ ਸ਼ਾਮਲ ਹਨ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਵੰਸ਼ ਇੱਕ ਹੁਸ਼ਿਆਰ ਐਥਲੀਟ ਸੀ ਅਤੇ ਕਈ ਕਬੱਡੀ ਟੂਰਨਾਮੈਂਟਾਂ ਵਿੱਚ ਸਕੂਲ ਦੀ ਨੁਮਾਇੰਦਗੀ ਕਰ ਚੁੱਕਾ ਸੀ। ਉਸ ਨੇ ਦੋ ਸਾਲ ਪਹਿਲਾਂ ਆਪਣੀ 12ਵੀਂ ਜਮਾਤ ਪੂਰੀ ਕੀਤੀ ਸੀ ਅਤੇ ਜਿਵੇਂ ਹੀ ਉਹ ਸਕੂਲ ਤੋਂ ਬਾਅਦ ਆਪਣੇ ਅਧਿਆਪਕਾਂ ਤੋਂ ਦੂਰ ਹੋਇਆ ਤਾਂ ਨਸ਼ਿਆਂ ਦੀ ਗ੍ਰਿਫਤ ਵਿਚ ਆ ਗਿਆ ਜੋ ਉਸ ਦੀ ਮੌਤ ਦਾ ਕਾਰਨ ਬਣਿਆ ਹੈ। ਲੋਕਾਂ ਨੇ ਇਲਾਕੇ ਅੰਦਰ ਸ਼ਰੇਆਮ ਨਸ਼ੇ ਵਿੱਕਣ ਦੇ ਇਲਜਾਮ ਵੀ ਲਾਏ ਹਨ।