ਪੰਜਾਬ ਪਟਿਆਲਾ ’ਚ ਨੌਜਵਾਨਾਂ ਦੇ ਹੱਕ ’ਚ ਨਿਤਰੇ ਪ੍ਰਨੀਤ ਕੌਰ/ ਕਤਰ ’ਚ ਫਸੇ ਨੌਜਵਾਨਾਂ ਨਾਲ ਫੋਨ ’ਤੇ ਕੀਤਾ ਸੰਪਰਕ/ ਭਾਰਤ ਸਰਕਾਰ ਰਾਹੀਂ ਮਦਦ ਦਾ ਦਿੱਤਾ ਭਰੋਸਾ By admin - March 8, 2026 0 2 Facebook Twitter Pinterest WhatsApp ਭਾਜਪਾ ਆਗੂ ਪ੍ਰਨੀਤ ਕੌਰ ਨੇ ਕਤਰ ਵਿਚ ਫਸੇ ਪਟਿਆਲਾ ਨਾਲ ਸਬੰਧਤ ਨੌਜਵਾਨਾਂ ਦੀ ਮਦਦ ਦਾ ਬੀੜਾ ਚੁੱਕਿਆ ਹੈ। ਇਸੇ ਤਹਿਤ ਪ੍ਰਨੀਤ ਕੌਰ ਨੇ ਅੱਜ ਨੌਜਵਾਨਾਂ ਨਾਲ ਫੋਨ ਉਤੇ ਗੱਲਬਾਤ ਕੀਤੀ ਅਤੇ ਉੱਥੇ ਉਨ੍ਹਾਂ ਦੇ ਮੌਜੂਦਾਂ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਨੌਜਵਾਨਾਂ ਦੀ ਹਾਲਤ ਤੋਂ ਚਿੰਤਤ ਹਨ, ਜਿਸ ਦੇ ਚਲਦਿਆਂ ਉਹ ਜਲਦ ਹੀ ਭਾਰਤ ਸਰਕਾਰ ਤੇ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕਰ ਕੇ ਨੌਜਵਾਨਾਂ ਦੀ ਸੁਰੱਖਿਆ ਵਤਨ ਵਾਪਸੀ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਵਿਦੇਸ਼ ਵਿਚ ਫਸੇ ਬਾਕੀ ਲੋਕਾਂ ਨੂੰ ਵੀ ਇਸ ਮੁਸ਼ਕਲ ਘੜੀ ਵਿਚ ਨਾਲ ਖੜਣ ਦਾ ਵਾਅਦਾ ਕੀਤਾ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ।