ਰਾਮ ਰਹੀਮ ਨੂੰ ਬਰੀ ਕਰਨ ਤੇ ਭੜਕੇ ਨਿਆਮੀਵਾਲਾ/ ਸਿਸਟਮ ਵੱਲੋਂ ਵਾਰ ਵਾਰ ਰਾਹਤ ਦੇਣ ’ਤੇ ਚੁੱਕੇ ਸਵਾਲ/ ਕਿਹਾ, ਬੇਅਦਬੀ ਦੇ ਆਰੋਪੀ ਨੂੰ ਰਾਹਤ ਦੇਣਾ ਸਿੱਖਾਂ ਨਾਲ ਧੱਕਾ

0
2

ਡੇਰਾ ਸਿਰਸਾ ਮੁੱਖੀ ਰਾਮ ਰਹੀਮ ਨੂੰ ਛੱਤਰਪਤੀ ਕਤਲ ਮਾਮਲੇ ਵਿਚ ਸਿੱਖ ਆਗੂਆਂ ਦੀਆਂ ਪ੍ਰਤੀਕਿਰਿਆਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਬਹਿਬਲ ਗੋਲੀਕਾਂਡ ਦੇ ਪੀੜਤ ਸੁਖਰਾਜ ਸਿੰਘ ਨਿਆਮੀਵਾਲਾ ਨੇ ਡੇਰਾ ਮੁਖੀ ਨੂੰ ਰਾਹਤ ਮਿਲਣ ਤੇ ਸਖਤ ਇਤਰਾਜ ਜਾਹਰ ਕੀਤਾ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਕਿਹਾ ਪਾਵਰ ਅਤੇ ਪੈਸਾ ਸਭ ਕੁੱਝ ਕਰਵਾ ਸਕਦਾ ਅਤੇ ਅੱਜ ਉਹੀ ਕੁੱਝ ਹੋਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਆਰੋਪੀ ਨੂੰ ਅਦਾਲਤ ਵੱਲੋਂ ਰਾਹਤ ਦੇਣ ਦੇ ਫੈਸਲੇ ਨੇ ਸਿੱਖ ਕੌਮ ਦੇ ਦਿਲਾਂ ’ਤੇ ਵੱਡੀ ਸੱਟ ਮਾਰੀ ਹੈ।

LEAVE A REPLY

Please enter your comment!
Please enter your name here