ਪੰਜਾਬ ਮਾਛੀਵਾੜਾ ਨੇੜਲੇ ਪਿੰਡ ਸਲਾਨਾ ਬੇਟ ਦਾ ਫੌਜੀ ਜਵਾਨ ਸ਼ਹੀਦ/ ਰਾਜਸਥਾਨ ’ਚ ਡਿਊਟੀ ਦੌਰਾਨ ਵਾਪਰਿਆ ਹਾਦਸਾ/ ਪਿੰਡ ਤੇ ਇਲਾਕੇ ਅੰਦਰ ਸੋਗ ਦੀ ਲਹਿਰ By admin - March 8, 2026 0 1 Facebook Twitter Pinterest WhatsApp ਮਾਛੀਵਾੜਾ ਸਾਹਿਬ ਨੇੜਲੇ ਪਿੰਡ ਸਲਾਣਾ ਬੇਟ ਵਾਸੀ ਫੌਜੀ ਜਵਾਨ ਦੀ ਰਾਜਸਥਾਨ ਵਿਖੇ ਡਿਊਟੀ ਦੌਰਾਨ ਸ਼ਹੀਦੀ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਪਰਿਵਾਰ ਦੇ ਦੱਸਣ ਮੁਤਾਬਕ 39 ਸਾਲਾ ਰਾਜਵਿੰਦਰ ਸਿੰਘ 31 ਫੀਲਡ ਰੈਜੀਮੈਂਟ ਜੈਸਲਮੇਰ ਰਾਜਸਥਾਨ ਵਿਖੇ ਤੈਨਾਤ ਸੀ, ਜਿੱਥੇ ਅਚਾਨਕ ਵਾਪਰੇ ਹਾਦਸੇ ਵਿਚ ਉਸ ਦੀ ਸ਼ਹੀਦ ਹੋ ਗਈ ਹੈ। ਸ਼ਹੀਦ ਰਾਜਵਿੰਦਰ ਸਿੰਘ 19 ਸਾਲ ਤੋਂ ਫੌਜ ਵਿਚ ਸੇਵਾਵਾਂ ਨਿਭਾਅ ਰਿਹਾ ਸੀ। ਉਸ ਦੀ ਸ਼ਹੀਦੀ ਦੀ ਖਬਰ ਪਿੰਡ ਪਹੁੰਚਣ ਤੋਂ ਬਾਦ ਪਰਿਵਾਰ ਤੇ ਇਲਾਕੇ ਅੰਦਰ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਫੌਜ ਦੇ ਉੱਚ ਅਧਿਕਾਰੀਆਂ ਵਲੋਂ ਅੱਜ ਸਵੇਰੇ ਉਸਦੇ ਘਰ ਪਿੰਡ ਸਲਾਣਾ ਬੇਟ ਵਿਖੇ ਜਦੋਂ ਦੁੱਖਦ ਸਮਾਚਾਰ ਭੇਜਿਆ ਤਾਂ ਪਰਿਵਾਰ ’ਤੇ ਦੁੱਖਾਂ ਦਾ ਕਹਿਰ ਟੁੱਟ ਪਿਆ। ਸਵ. ਰਾਜਵਿੰਦਰ ਸਿੰਘ ਪਿਛਲੇ 19 ਸਾਲ ਤੋਂ ਫੌਜ ਵਿਚ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਉਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ਵਿਚ ਉਸਦੇ 2 ਛੋਟੇ-ਛੋਟੇ ਲੜਕੇ, ਪਤਨੀ ਤੇ ਬਜ਼ੁਰਗ ਮਾਤਾ ਹੈ। ਫੌਜ ਵੱਲੋਂ ਸ਼ਹੀਦ ਰਾਜਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਸਲਾਣਾ ਬੇਟ ਵਿਖੇ ਲਿਆਂਦੀ ਜਾ ਰਹੀ ਹੈ, ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ।