ਮੁੱਖ ਮੰਤਰੀ ਮਾਨ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਦੀ ਵਧਾਈ/ ਔਰਤਾਂ ਦੀ ਸਮਾਜ ਦੇਣ ਦਾ ਕੀਤਾ ਗੁਣਗਾਣ/ ਔਰਤਾਂ ਨੂੰ ਬਜਟ ’ਚ ਵੱਡੀ ਖੁਸ਼ਖਬਰੀ ਦੇਣ ਦਾ ਐਲਾਨ

0
2

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਨੂੰ ਵਧਾਈ ਦਿੱਤੀ ਹੈ। ਇਸ ਸਬੰਧੀ ਜਾਰੀ ਕੀਤੇ ਬਿਆਨ ਵਿਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੈਂ ਹਰ ਉਸ ਧੀ ਅਤੇ ਭੈਣ ਨੂੰ ਸਲਾਮ ਕਰਦਾ ਹਾਂ, ਜੋ ਆਪਣੀ ਮਿਹਨਤ ਤੇ ਹਿੰਮਤ ਸਦਕਾ ਪੰਜਾਬ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰ ਰਹੀਆਂ ਹਨ। ਮੇਰਾ ਸਿਜਦਾ ਉਨ੍ਹਾਂ ਮਾਵਾਂ ਨੂੰ ਵੀ ਜੋ ਸਾਨੂੰ ਕਦੇ ਭੁੱਖੇ ਢਿੱਡ ਸੌਣ ਨਹੀਂ ਦਿੰਦੀਆਂ। ਪੀਰਾਂ-ਪੈਗੰਬਰਾਂ ਤੇ ਸੂਰਬੀਰ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਦੀ ਸੇਵਾ ਲਈ ਮੈਂ ਹਰ ਪਲ ਹਾਜ਼ਰ ਹਾਂ। ਪੰਜਾਬ ਦੀ ਤਰੱਕੀ ਔਰਤਾਂ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਨ ਨਾਲ ਹੀ ਸੰਭਵ ਹੈ। ਤੁਹਾਨੂੰ ਹਰ ਪੱਖੋਂ ਆਤਮ-ਨਿਰਭਰ ਬਣਾਉਣ ਦੀ ਸਾਡੀ ਵਚਨਬੱਧਤਾ ਹੈ, ਅੱਜ ਬਜਟ ਸੈਸ਼ਨ ਦੌਰਾਨ ਮਾਵਾਂ-ਭੈਣਾਂ ਅਤੇ ਧੀਆਂ ਲਈ ਇੱਕ ਵੱਡੀ ਖੁਸ਼ਖਬਰੀ ਵੀ ਲੈ ਕੇ ਆ ਰਹੇ ਹਾਂ।

LEAVE A REPLY

Please enter your comment!
Please enter your name here