ਪੰਜਾਬ ਨਾਭਾ ਦੀ ਸਿਮਰਨਦੀਪ ਕੌਰ ਨੇ ਚਮਕਾਇਆ ਸ਼ਹਿਰ ਦਾ ਨਾਮ/ ਯੂਪੀਐਸਸੀ ਨਤੀਜਿਆਂ ’ਚ ਹਾਸਲ ਕੀਤਾ 15ਵਾਂ ਰੈਂਕ By admin - March 7, 2026 0 2 Facebook Twitter Pinterest WhatsApp ਨਾਭਾ ਦੇ ਪਿੰਡ ਬਿਰੜਵਾਲ ਵਾਸੀ ਸਿਮਰਨਦੀਪ ਕੌਰ ਨੇ ਆਪਣੀ ਮਿਹਨਤ ਦੇ ਬਲਬੂਤੇ ਮਾਪਿਆਂ ਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ। ਸਿਮਰਨਦੀਪ ਕੌਰ ਨੇ ਯੂਪੀਐਸਸੀ ਦੇ ਨਤੀਜਿਆਂ ਵਿਚ 15ਵਾਂ ਰੈਂਕ ਹਾਸਲ ਕੀਤਾ ਹੈ। ਨਤੀਜਿਆਂ ਤੇ ਖੁਸ਼ੀ ਜਾਹਰ ਕਰਦਿਆਂ ਸਿਮਰਨਦੀਪ ਕੌਰ ਨੇ ਕਿਹਾ ਕਿ ਉਸ ਨੂੰ ਇਹ ਮੁਕਾਮ ਬਹੁਤ ਜ਼ਿਆਦਾ ਮਿਹਨਤ ਤੋਂ ਬਾਦ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਸਰਕਾਰੀ ਨੌਕਰੀ ਵਾਲਾ ਬੈਕਗਰਾਊਂਡ ਨਹੀਂ ਹੈ ਅਤੇ ਇਸ ਪ੍ਰਾਪਤੀ ਤੋਂ ਬਾਦ ਪਰਿਵਾਰ ਅੰਦਰ ਖੁਸ਼ੀ ਦੀ ਲਹਿਰ ਹੈ ਅਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਇਸੇ ਦੌਰਾਨ ਪਰਿਵਾਰ ਅੰਦਰ ਵੀ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਪਰਿਵਾਰ ਵੱਲੋਂ ਸਿਮਰਨਦੀਪ ਕੌਰ ਦਾ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਾ ਕੇ ਖੁਸ਼ੀ ਨੂੰ ਸਾਂਝਾ ਕੀਤਾ। ਸਿਮਰਨਜੀਤ ਕੌਰ ਨੇ ਅੱਗ ਮੇਰੇ ਮਾਤਾ ਪਿਤਾ ਅਤੇ ਚਾਚਾ ਜੀ ਨੇ ਮੈਨੂੰ ਪ੍ਰੇਰਣਾ ਦਿੱਤੀ ਅਤੇ ਅੱਜ ਮੈਂ ਇਹ ਮੁਕਾਮ ਹਾਸਿਲ ਕੀਤਾ ਹੈ। ਉਹਨਾਂ ਦੱਸਿਆ ਕਿ ਸਾਡਾ ਗੁਰਸਿੱਖ ਪਰਿਵਾਰ ਪਰਿਵਾਰ ਅਤੇ ਕਿੱਤਾ ਖੇਤੀਬਾੜੀ ਨਾਲ ਸੰਬੰਧਿਤ ਪਰਿਵਾਰ ਹੈ ਮੈਂ ਕਿਸਾਨ ਦੀ ਧੀ ਹਾਂ। Vo/1 ਇਸ ਮੌਕੇ ਤੇ ਸਿਮਰਨਦੀਪ ਕੌਰ ਨੇ ਦੱਸਿਆ ਕਿ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰਾ 15ਵਾਂ ਰੈਕ ਹੈ ਮੈਨੂੰ ਬਿਲਕੁਲ ਵੀ ਯਕੀਨ ਨਹੀਂ ਹੋਇਆ, ਕਿਉਂਕਿ ਮਿਹਨਤ ਮੈਂ ਬਹੁਤ ਕੀਤੀ ਅਤੇ ਮੈਂ 12 ਘੰਟੇ ਮੈਂ ਪੜ੍ਹਦੀ ਸੀ ਅਤੇ ਮੈਂ ਆਨਲਾਈਨ ਕਲਾਸਾਂ ਲਗਾ ਕੇ ਇਹ ਮੁਕਾਮ ਹਾਸਿਲ ਕੀਤਾ ਹੈ। ਇਹ ਮੁਕਾਮ ਹਾਸਿਲ ਕਰਨ ਦੇ ਵਿੱਚ ਮੇਰੀ ਮਿਹਨਤ ਦੇ ਨਾਲ ਮੇਰੇ ਪਰਿਵਾਰਕ ਮੈਂਬਰਾਂ ਦੀ ਸਪੋਰਟ ਤੋਂ ਬਿਨਾਂ ਹਾਸਿਲ ਨਹੀਂ ਕੀਤਾ ਜਾ ਸਕਦਾ ਸੀ। ਉਨਾਂ ਨੇ ਮੈਨੂੰ ਪੂਰੀ ਤਰ੍ਹਾਂ ਪ੍ਰੇਰਿਤ ਕੀਤਾ। ਉਨਾਂ ਦੇ ਅਸ਼ੀਰਵਾਦ ਸਦਕਾ ਹੀ ਅੱਜ ਇਹ ਮੈਂ ਮੁਕਾਮ ਤੇ ਪਹੁੰਚੀ ਹਾਂ। Vo/2 ਇਸ ਮੌਕੇ ਤੇ ਸਿਮਰਨਦੀਪ ਕੌਰ ਦੇ ਮਾਤਾ ਪਿਤਾ ਅਤੇ ਪਰਿਵਾਰਿਕ ਮੈਂਬਰਾਂ ਨੇ ਕੀ ਦੱਸਿਆ ਕਿ ਸਾਡੀ ਬੇਟੀ ਨੇ ਜੋ ਅੱਜ ਇਸ ਮੁਕਾਮ ਤੇ ਪਹੁੰਚੀ ਹੈ ਸਾਨੂੰ ਪੂਰਾ ਮਾਣ ਹੈ। ਇਸਦੀ ਬਹੁਤ ਹੀ ਸਖਤ ਮਿਹਨਤ ਦੇ ਨਾਲ ਹੀ ਹਾਸਿਲ ਹੋਇਆ ਹੈ। ਸਾਨੂੰ ਆਪਣੀ ਬੇਟੀ ਤੇ ਪੂਰਾ ਮਾਣ ਹੈ। ਕਿਉਂਕਿ ਸਾਡੇ ਪਰਿਵਾਰ ਦੇ ਵਿੱਚੋਂ ਕੋਈ ਵੀ ਸਰਕਾਰੀ ਨੌਕਰੀ ਤੇ ਨਹੀਂ ਹੈ ਅਤੇ ਸਾਡਾ ਖੇਤੀਬਾੜੀ ਦੇ ਕੀਤੇ ਤੇ ਹੀ ਇਹ ਸਭ ਕੁਝ ਨਿਰਭਰ ਸੀ।