ਅੰਮ੍ਰਿਤਸਰ ਦੇ ਇਸਲਾਮਾਬਾਦ ’ਚ ਘਰ ਨੂੰ ਲੱਗੀ ਅੱਗ/ ਜਾਨੀ ਨੁਕਸਾਨ ਤੋਂ ਬਚਾਅ, ਸਾਮਾਨ ਸੜ ਕੇ ਸੁਆਹ/ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

0
3

ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਅਧੀਨ ਆਉਂਦੇ ਇਸਲਾਮਾਬਾਦ ਇਲਾਕੇ ਦੇ ਜਵਾਲਾ ਸਟੇਟ ਵਿੱਚ ਇੱਕ ਕੋਠੀ ਦੇ ਵਿੱਚ ਅਚਾਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਿਕ ਮੈਂਬਰ ਘਰੋਂ ਬਾਹਰ ਸਮਾਨ ਲੈਣ ਲਈ ਗਏ ਹੋਏ ਸਨ ਜਦੋਂ ਘਰ ਵਾਪਸ ਆਏ ਤੇ ਘਰ ਅੰਦਰੋਂ ਧੂਆਂ ਨਿਕਲਦਾ ਵੇਖ ਕੇ ਫਾਇਰ ਬ੍ਰਿਗੇਡ ਨੂੰ ਕੀਤਾ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਅੱਗ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਘਰ ਅੰਦਰ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।
ਇਸ ਮੌਕੇ ਥਾਣਾ ਗੇਟ ਹਕੀਮਾਂ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਕਿ ਜਵਾਲਾ ਸਟੇਟ ਸਟੇਟ ਦੇ ਵਿੱਚ ਇੱਕ ਕੋਠੀ ਦੇ ਵਿੱਚ ਅੱਗ ਲੱਗੀ ਹੈ ਅਸੀਂ ਮੌਕੇ ਤੇ ਪੁੱਜੇ ਹਾਂ ਉੱਥੇ ਦਮਕਲ ਵਿਭਾਗ ਦੀਆਂ ਗੱਡੀਆਂ ਵੀ ਮੌਕੇ ਤੇ ਪੁੱਜੀਆਂ ਜਿਨਾਂ ਵੱਲੋਂ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਉਹ ਜਾਨੀ ਨੁਕਸਾਨ ਤੇ ਨਹੀਂ ਹੋਇਆ ਪਰ ਘਰ ਦਾ ਕਾਫੀ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ ਹੈ ਅੱਗ ਬੁਝਾਉਣ ਦਾ ਕੰਮ ਜਾਰੀ ਹੈ। ਜਲਦੀ ਹੀ ਅੱਗ ਦੇ ਕਾਬੂ ਪਾ ਲਿਆ ਜਾਵੇਗਾ ਘਰ ਦੇ ਵਿੱਚ ਜਿਹੜੇ ਸਿਲਿੰਡਰ ਪਏ ਸਨ, ਜਿਨ੍ਹਾਂ ਨੂੰ ਸਹੀ ਸਲਾਮਤ ਘਰੋਂ ਬਾਹਰ ਕੱਢ ਦਿੱਤਾ ਗਿਆ ਹੈ ਤੇ ਜਿਹੜੇ ਘਰ ਦੇ ਪਰਿਵਾਰਿਕ ਮੈਂਬਰ ਸੀ ਉਹਨਾਂ ਨੂੰ ਵੀ ਘਰੋਂ ਬਾਹਰ ਸਹੀ ਸਲਾਮਤ ਆਂਦਾ ਹੈ।

LEAVE A REPLY

Please enter your comment!
Please enter your name here