ਪੰਜਾਬ ਸਮਰਾਲਾ ’ਚ ਸਫਾਈ ਕਰਮਚਾਰੀਆਂ ਦਾ ਪ੍ਰਦਰਸ਼ਨ/ ਸਫਾਈ ਕਾਮਿਆਂ ਟਿੱਪਣੀਆਂ ਦਾ ਕੀਤਾ ਵਿਰੋਧ/ ਦੋਸ਼ੀ ਖਿਲਾਫ ਸਖ਼ਤ ਕਾਰਵਾਈ ਦੀ ਕੀਤੀ ਮੰਗ By admin - March 7, 2026 0 1 Facebook Twitter Pinterest WhatsApp ਸਮਰਾਲਾ ਸ਼ਹਿਰ ਵਿੱਚ ਉਸ ਸਮੇਂ ਮਾਹੌਲ ਤਣਾਓਪੂਰਨ ਹੋ ਗਿਆ ਜਦੋਂ ਫੇਸਬੁੱਕ ‘ਤੇ ਨਗਰ ਕੌਂਸਲ ਅਤੇ ਸਫਾਈ ਕਰਮਚਾਰੀਆਂ ਬਾਰੇ ਭੱਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਵਿੱਚ ਸਫਾਈ ਕਰਮਚਾਰੀਆਂ ਵੱਲੋਂ ਰੋਸ ਪ੍ਰਗਟਾਇਆ ਗਿਆ। ਇਸ ਸਬੰਧੀ ਸਫਾਈ ਕਰਮਚਾਰੀਆਂ ਦੇ ਆਗੂ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਕਰਮਚਾਰੀ ਪੁਲਿਸ ਥਾਣਾ ਸਮਰਾਲਾ ਪਹੁੰਚੇ ਅਤੇ ਦੋਸ਼ੀ ਵਿਅਕਤੀ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਦੋਸ਼ੀ ਖਿਲਾਫ ਛੇਤੀ ਕਾਰਵਾਈ ਨਾ ਹੋਈ ਤਾਂ ਸਖਤ ਐਕਸ਼ਨ ਲਈ ਮਜਬੂਰ ਹੋਣਗੇ। ਪੁਲਿਸ ਨੇ ਮਾਮਲੇ ਦਾ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਲਾਜਮ ਆਗੂ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਫੇਸਬੁੱਕ ‘ਤੇ ਇੱਕ ਇਸ਼ਤਿਹਾਰ, ਜਿਸ ਵਿੱਚ ਆਉਣ ਵਾਲੀਆਂ ਚੋਣਾਂ ਸਬੰਧੀ ਲੋਕਾਂ ਤੋਂ ਪੁੱਛਿਆ ਗਿਆ ਸੀ ਕਿ ਉਹ ਕਿਹੜੇ ਵਿਅਕਤੀ ਨੂੰ ਐਮਐਲਏ ਦੇ ਤੌਰ ‘ਤੇ ਦੇਖਣਾ ਚਾਹੁੰਦੇ ਹਨ, ਦੇ ਹੇਠਾਂ ਦੀਪ ਸਿੰਘ ਦੀਪ ਨਾਮਕ ਵਿਅਕਤੀ ਨੇ ਟਿੱਪਣੀ ਕਰਦਿਆਂ ਨਗਰ ਕੌਂਸਲ, ਸਫਾਈ ਕਰਮਚਾਰੀਆਂ ਅਤੇ ਸਿਆਸੀ ਆਗੂਆਂ ਬਾਰੇ ਗਲਤ ਅਤੇ ਅਪਮਾਨਜਨਕ ਸ਼ਬਦ ਵਰਤੇ ਹਨ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀ ਨੇ ਆਪਣੀ ਟਿੱਪਣੀ ਵਿੱਚ ਦਾਅਵਾ ਕੀਤਾ ਹੈ ਕਿ ਨਗਰ ਕੌਂਸਲ ਦੇ ਕਰਮਚਾਰੀ ਤਨਖਾਹਾਂ ਤਾਂ ਲੈਂਦੇ ਹਨ ਪਰ ਸ਼ਹਿਰ ਵਿੱਚ ਢੰਗ ਨਾਲ ਸਫਾਈ ਨਹੀਂ ਕਰਦੇ ਅਤੇ ਕੂੜਾ ਚੁੱਕਣ ਲਈ ਲੋਕਾਂ ਤੋਂ ਵੱਖਰੇ ਪੈਸੇ ਮੰਗਦੇ ਹਨ। ਇਸ ਨਾਲ ਸਫਾਈ ਕਰਮਚਾਰੀਆਂ ਦੀ ਇੱਜ਼ਤ ਨੂੰ ਠੇਸ ਪਹੁੰਚੀ ਹੈ। ਸੁਰਿੰਦਰ ਕੁਮਾਰ ਨੇ ਕਿਹਾ ਕਿ ਸਫਾਈ ਕਰਮਚਾਰੀ ਹਰ ਰੋਜ਼ ਸਵੇਰੇ ਤੜਕੇ ਤੋਂ ਲੈ ਕੇ ਦੇਰ ਰਾਤ ਤੱਕ ਸ਼ਹਿਰ ਦੀ ਸਫਾਈ ਲਈ ਮਿਹਨਤ ਕਰਦੇ ਹਨ, ਇਸ ਲਈ ਉਨ੍ਹਾਂ ਖਿਲਾਫ਼ ਅਜਿਹੀ ਭੱਦੀ ਸ਼ਬਦਾਵਲੀ ਵਰਤਣਾ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਫਾਈ ਕਰਮਚਾਰੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਵਿਅਕਤੀ ਨੂੰ ਤੁਰੰਤ ਥਾਣੇ ਬੁਲਾ ਕੇ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਉਹ ਹੋਰ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੇ।