ਫਰੀਦਕੋਟ ਦੇ ਪਿੰਡ ਢੁਡੀ ਦੇ ਛੱਪੜ ’ਚ ਡੁੱਬਿਆ ਬੱਚਾ/ ਛੱਪੜ ’ਚੋਂ ਗੇਂਦ ਕੱਢਣ ਗਿਆ ਸੀ 5 ਸਾਲਾ ਮਾਸੂਮ/ ਕਈ ਘੰਟਿਆਂ ਦੀ ਮੁਸ਼ੱਕਤ ਬਾਦ ਕੱਢਿਆ ਬਾਹਰ

0
2

 

ਫਰੀਦਕੋਟ ਦੇ ਪਿੰਡ ਢੁਡੀ ਇਕ 5 ਸਾਲਾ ਬੱਚੇ ਦੀ ਛੱਪਣ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ 5 ਸਾਲਾ ਅਭੀਜੀਤ ਸਿੰਘ ਛੱਪੜ ਵਿਚੋਂ ਗੇਂਦ ਲੈਣ ਗਿਆ ਸੀ, ਜਿੱਥੇ ਉਹ ਛੱਪੜ ਦੇ ਡੂੰਘੇ ਪਾਣੀ ਵਿਚ ਡੁੱਬ ਗਿਆ। ਮੌਕੇ ਤੇ ਮੌਜੂਦ ਲੋਕਾਂ ਨੇ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਇਸ ਤੋਂ ਬਾਦ ਮੌਕੇ ਤੇ ਪਹੁੰਚੀ ਐਨਡੀਆਰਐਫ ਦੀ ਟੀਮ ਨੇ ਕਈ ਕੰਢਿਆਂ ਦੀ ਮੁਸ਼ੱਕਤ ਤੋਂ ਬਾਅਦ ਬੱਚੇ ਨੂੰ ਬਾਹਰ ਕੱਢਿਆ ਪਰ ਤਦ ਤਕ ਦੇਰ ਹੋ ਚੁੱਕੀ ਸੀ। ਘਟਨਾ ਤੋਂ ਬਾਅਦ ਪਿੰਡ ਅੰਦਰ ਸੋਗ ਦੀ ਲਹਿਰ ਹੈ।
ਜਾਣਕਾਰੀ ਮੁਤਾਬਕ ਇੱਕ 5 ਸਾਲਾ ਬੱਚਾ ਛੱਪੜ ਦੇ ਕਿਨਾਰੇ ਖੇਡ ਰਿਹਾ ਸੀ। ਇਸ ਦੌਰਾਨ ਉਸਦੀ ਗੇਂਦ ਛੱਪੜ ਵਿੱਚ ਜਾ ਡਿੱਗੀ ਜਿਸ ਨੂੰ ਕੱਢਣ ਲਈ ਉਹ ਗੇਂਦ ਦੇ ਪਿੱਛੇ ਛੱਪੜ ਵਿੱਚ ਜਾ ਉਤਰਿਆ ਪਰ ਮਾੜੀ ਕਿਸਮਤ ਕੀ ਉਹ ਛੱਪੜ ਦੇ ਅੰਦਰ ਡੁੱਬ ਗਿਆ। ਹਾਲਾਂਕਿ ਮੌਕੇ ਤੇ ਲੋਕਾਂ ਨੇ ਤੁਰੰਤ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਸੰਭਵ ਨਾ ਹੋ ਸਕਿਆ। ਇਸੇ ਦਰਮਿਆਨ ਪ੍ਰਸ਼ਾਸਨ ਵੱਲੋਂ ਐਨ.ਡੀ.ਆਰ ਐਫ. ਦੀਆਂ ਟੀਮਾਂ ਨੂੰ ਸੂਚਨਾ ਦਿੱਤੀ ਗਈ। ਕਰੀਬ ਚਾਰ ਘੰਟੇ ਮੁਸ਼ੱਕਤ ਬਾਅਦ ਬੱਚੇ ਨੂੰ ਬਾਹਰ ਕੱਢਿਆ ਗਿਆ ਪਰ ਤਦ ਤਕ ਉਸ ਦੀ ਮੌਤ ਹੋ ਚੁੱਕੀ ਸੀ।
ਬੱਚੇ ਦੇ ਪਿਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਜਦ ਸਵੇਰੇ 11  ਵਜੇ ਕੰਮ ਤੇ ਜਾ ਰਿਹਾ ਸੀ ਤਾਂ ਪਿੱਛੋਂ ਪਤਾ ਲੱਗਾ ਕਿ ਉਸਦਾ ਬੱਚਾ ਛੱਪੜ ਵਿੱਚ ਜਾ ਡਿੱਗਾ ਉਹ ਤੁਰੰਤ ਵਾਪਸ ਆਇਆ ਉਹਨੇ ਦੱਸਿਆ ਕਿ ਬੱਚੇ ਦੀ ਮਾਤਾ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਕਿ ਬੱਚੇ ਨੂੰ ਬਾਹਰ ਕੱਢਿਆ ਜਾਵੇ ਪਰ ਬਹੁਤ ਹੀ ਜਲਦੀ ਪਾਣੀ ਦੇ ਵਿੱਚ ਜਾ ਡੁੱਬਾ। ਪਿੰਡ ਵਾਸੀਆਂ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਪਰ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ।
ਉਧਰ ਪਿੰਡ ਦੇ ਸਰਪੰਚ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਇੱਕ ਬਹੁਤ ਹੀ ਗਰੀਬ ਅਤੇ ਮਜ਼ਦੂਰੀ ਕਰਨ ਵਾਲੇ ਪਰਿਵਾਰ ਦਾ ਬੱਚਾ ਹੈ ਜੋ ਛੱਪੜ ਦੇ ਕਿਨਾਰੇ ਹੀ ਰਹਿੰਦਾ ਅਤੇ ਅੱਜ ਖੇਡਦੇ ਹੋਏ ਬੱਚਾ ਛੱਪੜ ਵਿੱਚ ਜਾ ਡਿੱਗਾ। ਉਹਨਾਂ ਦੱਸਿਆ ਕਿ ਛੱਪੜ ਦੀ ਡੁੰਘਾਈ ਜਿਆਦਾ ਹੋਣ ਦੇ ਚਲਦੇ ਬੱਚੇ ਨੂੰ ਬਾਹਰ ਕੱਢਣਾ ਸੰਭਵ ਨਹੀਂ ਹੋ ਸਕਿਆ ਹਾਲਾਂਕਿ ਪ੍ਰਸ਼ਾਸਨ ਦੀ ਮਦਦ ਦੇ ਨਾਲ ਐਨਡੀਆਰਐਫ ਦੀਆਂ ਟੀਮਾਂ ਮੌਕੇ ਦੇ ਪੁੱਜੀਆਂ ਪਰ ਜਿਨਾਂ ਵੱਲੋਂ ਬਹੁਤ ਕੋਸ਼ਿਸ਼ ਕੀਤੀ ਗਈ ਬੱਚੇ ਨੂੰ ਜਿੰਦਾ ਬਾਹਰ ਕੱਢਿਆ ਜਾ ਸਕੇ ਪਰ ਇਹ ਸੰਭਵ ਨਹੀਂ ਹੋ ਸਕਿਆ ਜਿਸ ਦੇ ਚਲਦੇ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਡੀਐਸਪੀ  ਤਰਲੋਚਣ ਸਿੰਘ ਨੇ ਦੱਸਿਆ ਕਿ ਬੱਚੇ ਦਾ ਨਾਂ ਅਭੀਜੀਤ ਸਿੰਘ ਸੀ ਜੋ ਪੰਜ ਸਾਲ ਦਾ ਸੀ ਅਤੇ ਉਸਦੀ ਇੱਕ ਭੈਣ ਅਤੇ ਉਸ ਦਾ ਇਹ ਇਕਲੋਤਾ ਭਰਾ ਸੀ। ਫਿਲਹਾਲ ਪਿੰਡ ਵਿੱਚ ਇਸ ਘਟਨਾ ਤੋਂ ਬਾਅਦ ਬਹੁਤ ਜਿਆਦਾ ਗਮਗੀਨ ਮਾਹੌਲ ਪਸਰਿਆ ਹੋਇਆ।

LEAVE A REPLY

Please enter your comment!
Please enter your name here