ਪੰਜਾਬ ਅੰਮ੍ਰਿਤਸਰ ਅਦਾਲਤ ’ਚ ਪੇਸ਼ੀ ਦੌਰਾਨ ਮਹਿਲਾ ਦੇ ਖੁਲਾਸੇ/ CIA ਸਟਾਫ ’ਤੇ ਲੱਗੇ ਝੂਠਾ ਫਸਾਉਣ ਦੇ ਇਲਜ਼ਾਮ/ ਵਕੀਲ ਭਾਈਚਾਰੇ ਨੇ ਜਾਹਰ ਕੀਤੀ ਨਰਾਜਗੀ By admin - March 5, 2026 0 1 Facebook Twitter Pinterest WhatsApp CiA ਸਟਾਫ ’ਤੇ ਪਰਚਾ ਕਰਵਾਉਣ ਵਾਲੀ ਮਹਿਲਾ ਨੇ ਆਪਣੀ ਅਦਾਲਤ ਵਿਚ ਪੇਸ਼ੀ ਦੌਰਾਨ ਵੱਡੇ ਖੁਲਾਸੇ ਕੀਤੇ ਹਨ। ਮਾਣਯੋਗ ਅਦਾਲਤ ਵਿਚ ਪੇਸ਼ੀ ਲਈ ਲਿਆਂਦੀ ਗਈ ਮਹਿਲਾ ਵਕੀਲ ਨੇ ਰੋ ਰੋ ਕੇ ਆਪਣਾ ਪੱਖ ਪੇਸ਼ ਕਰਦਿਆ ਕਿਹਾ ਕਿ ਉਸ ਵੱਲੋਂ ਸੀਆਈਏ ਸਟਾਫ ਉਪਰ ਪਰਚਾ ਦਰਜ ਕਰਵਾਇਆ ਸੀ ਜਿਸਦੇ ਚਲਦੇ ਸੀਆਈਏ ਸਟਾਫ ਵੱਲੋਂ ਉਸ ਉਪਰ ਨਜਾਇਜ ਪਰਚਾ ਦਰਜ ਕਰ ਉਸਨੂੰ ਮਾਰਕਿਟ ਵਿਚੋਂ ਚੁਕ ਲਿਆ ਸੀ। ਉਸ ਨੇ ਪੁਲਿਸ ਤਸਦਦ ਦੀ ਕਹਾਣੀ ਬਿਆਨ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਉਸ ਨਾਲ ਕੁੱਟਮਾਰ ਕਰ ਕੇ ਉਸ ਦਾ ਹੱਥ ਤੋੜ ਦਿੱਤਾ ਗਿਆ ਹੈ। ਉਸਨੇ ਦਸਿਆ ਕਿ ਸੀਆਈਏ ਸਟਾਫ ਉਸਨੂੰ ਵਾਰ ਵਾਰ ਰਾਜ਼ੀਨਾਮਾ ਕਰਨ ਲਈ ਮਜਬੂਰ ਕਰਦਾ ਰਿਹਾ ਅਤੇ ਅੰਤ ਉਹਨਾ ਝੂਠਾ ਪਰਚਾ ਦਰਜ ਕਰ ਉਸਨੂੰ ਥਰਡ ਡਿਗਰੀ ਟਾਰਚਰ ਕੀਤਾ ਗਿਆ ਹੈ। ਇਸ ਸੰਬਧੀ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਪ੍ਰਦੀਪ ਸੈਣੀ ਨੇ ਦੱਸਿਆ ਕਿ ਪੁਲਿਸ ਵਲੋਂ ਵਕੀਲ ਭਾਈਚਾਰੇ ਨਾਲ ਧੱਕਾ ਕੀਤਾ ਹੈ ਜੇਕਰ ਪੁਲਿਸ ਨੂੰ ਕਿਸੇ ਵਕੀਲ ਨਾਲ ਕੋਈ ਕਾਨੂੰਨੀ ਮਸਲਾ ਹੋਵੇ ਉਹਨਾ ਨੂੰ ਪਹਿਲਾ ਬਾਰ ਐਸੋਸੀਏਸ਼ਨ ਨੂੰ ਸੁਚਿਤ ਕਰਨਾ ਚਾਹੀਦਾ ਹੈ ਅਤੇ ਸੀਆਈਏ ਸਟਾਫ ਵਲੋ ਵਕੀਲ ਦੇ ਨਾਲ ਧੱਕਾ ਕਰਦਿਆ ਉਸ ਉਪਰ ਨਜਾਇਜ ਪਰਚਾ ਕਰ ਉਸਨੂੰ ਆਪਣਾ ਪੱਖ ਵੀ ਮੀਡੀਆ ਅਗੇ ਨਹੀਂ ਰੱਖਣ ਦਿਤਾ ਗਿਆ। ਉਨ੍ਹਾਂ ਇਸ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆ ਪੁਲਿਸ ਨੂੰ ਚੇਤਾਵਨੀ ਦਿਤੀ ਕੀ ਸਮਾਜ ਵਿਚ ਹੋ ਰਹੇ ਧੱਕੇਸ਼ਾਹੀ ਖਿਲਾਫ ਵਕੀਲ ਭਾਈਚਾਰਾ ਹੀ ਕ੍ਰਾਂਤੀ ਲਿਆਂਦਾ ਹੈ ਅਤੇ ਅਸੀਂ ਪੁਲਿਸ ਦੇ ਆਹਲਾ ਅਧਿਕਾਰੀਆ ਨੂੰ ਕਹਿਣਾ ਚਾਹੁੰਦੇ ਹਾਂ ਕਿ ਉਹ ਇਸ ਉਪਰ ਪੂਰਨ ਨਿਰਪਖ ਜਾਂਚ ਕਰਨ। ਇਸ ਸੰਬਧੀ ਪੁਲਿਸ ਅਧਿਕਾਰੀ ਵਲੋਂ ਉਚ ਅਧਿਕਾਰੀਆ ਦਾ ਹਵਾਲਾ ਦਿੰਦਿਆ ਕੁਝ ਵੀ ਕਹਿਣ ਤੋਂ ਗੁਰੇਜ਼ ਕੀਤਾ ਹੈ।