ਦੁਬਈ ਤੋਂ ਮਾਂ ਦਾ ਸੰਸਕਾਰ ਕਰਨ ਆਉਣਾ ਚਾਹੁੰਦਾ ਪੁੱਤਰ/ ਜਹਾਜ਼ ਬੰਦ ਹੋਣ ਕਾਰਨ ਆਉਣ ਤੋਂ ਹੋਇਆ ਅਸਮਰੱਥ/ ਸਰਕਾਰ ਅੱਗੇ ਮਦਦ ਲਈ ਲਾਈ ਗੁਹਾਰ

0
1

 

ਇਰਾਨ ਤੇ ਅਮਰੀਕਾ ਵਿਚਾਲੇ ਚੱਲ ਰਹੇ ਜੰਗ ਕਾਰਨ ਵੱਡੀ ਗਿਣਤੀ ਪੰਜਾਬੀ ਅਰਬ ਦੇਸ਼ਾਂ ਅੰਦਰ ਫਸੇ ਹੋਏ ਹਨ। ਇਨ੍ਹਾਂ ਵਿਚ ਹੀ ਗੁਰਦਾਸਪੁਰ ਵਾਸੀ ਨੌਜਵਾਨ ਵੀ ਸ਼ਾਮਲ ਹੈ ਜੋ ਚਾਰ ਦਿਨਾਂ ਤੋਂ ਆਪਣੀ ਮਾਂ ਦੇ ਅੰਤਮ  ਸੰਸਕਾਰ ਵਿਚ ਸ਼ਾਮਲ ਹੋਣ ਲਈ ਦੁਬਈ ਏਅਰ ਪੋਰਟ ਤੇ ਉਡਾਨ ਦੀ ਉਡੀਕ ਵਿਚ ਹੈ। ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਅੱਠਵਾਲ ਵਾਸੀ ਵਿਜੇ ਮਸੀਹ ਦੁਬਈ ਦੀ ਇਕ ਕੰਪਨੀ ਵਿਚ ਡਰਾਈਵਰ ਵਜੋਂ ਕੰਮ ਕਰਦਾ ਹੈ। ਉਸ ਦੀ ਮਾਂ ਦਾ ਚਾਰ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ, ਜਿਸ ਦੇ ਸਸਕਾਰ ਵਿਚ ਸ਼ਾਮਲ ਹੋਣ ਲਈ ਵਿਜੈ ਮਸੀਹ ਚਾਰ ਦਿਨ ਤੋਂ ਏਅਰ ਪੋਰਟ ਤੇ ਉਡਾਨ ਉਡੀਕ ਰਿਹਾ ਹੈ। ਪਰਿਵਾਰ ਨੇ ਸਰਕਾਰ ਤੋਂ ਵਿਜੇ ਮਸੀਹ ਨੂੰ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਹੈ।
ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਵਿਜੇ ਮਸੀਹ ਨੂੰ ਮਾਂ ਦੀ ਮੌਤ ਦਾ ਸਨੇਹਾ ਭੇਜਿਆ ਸੀ, ਜਿਸ ਤੋਂ ਬਾਅਦ ਉਸ ਨੇ  ਕੰਪਨੀ ਤੋਂ ਛੁੱਟੀ ਵੀ ਲੈ ਲਈ ਲੇਕਿਨ ਹਵਾਈ ਉਡਾਣਾ ਬੰਦ ਹੋਣ ਨਾਲ ਉਹ ਭਾਰਤ ਵਾਪਸ ਨਹੀਂ ਆ ਪਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋ ਘਰ ਵਿਚ ਸੋਗ ਹੈ ਅਤੇ ਪਰਿਵਾਰ ਚ ਪਿੱਛੇ ਵਿਜੇ ਮਸੀਹ ਦੇ ਭਰਾ  ਅਤੇ ਰਿਸਤੇਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਆਪਣੀ ਮਾ ਰਾਜ ਦੀ ਮ੍ਰਿਤਕ ਦੇਹ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਦੀ ਮੋਚਰੀ ਚ ਰੱਖਿਆ ਹੈ। ਉਹਨਾਂ ਵਲੋਂ ਅੰਤਿਮ ਰਸਮਾਂ ਵੀ ਨਹੀਂ ਕੀਤੀਆਂ ਗਈਆਂ ਹਨ ਅਤੇ ਪੂਰਾ ਪਰਿਵਾਰ ਵਿਜੇ ਦੀ ਉਡੀਕ ’ਚ ਹੈ। ਪਰਿਵਾਰ ਸਰਕਾਰ ਨੂੰ ਮਦਦ ਲਈ ਅਪੀਲ ਕਰ ਰਿਹਾ ਹੈ ।

LEAVE A REPLY

Please enter your comment!
Please enter your name here