ਪੰਜਾਬ ਗੁਰਦਾਸਪੁਰ ’ਚ ਸੁਨਿਆਰੇ ਦੇ ਘਰ ਅੰਦਰ ਕਰੋੜਾਂ ਦੀ ਲੁੱਟ/ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟੇ ਨਕਦੀ ਤੇ ਗਹਿਣੇ/ ਨਿਹੰਗ ਬਾਣੇ ਆਏ ਲੁਟੇਰੇ, ਪੁਲਿਸ ਕਰ ਰਹੀ ਜਾਂਚ By admin - March 5, 2026 0 1 Facebook Twitter Pinterest WhatsApp ਗੁਰਦਾਸਪੁਰ ’ਚ ਲੁਟੇਰਿਆਂ ਵੱਲੋਂ ਸੁਨਿਆਰੇ ਦੇ ਘਰ ਵਿਚੋਂ ਵੱਡੀ ਲੁੱਟ ਕਰਨ ਦੀ ਖਬਰ ਹੈ। ਇੱਥੇ ਦਿਨ ਦਿਹਾੜੇ ਨਿਹੰਗ ਬਾਣੇ ਵਿਚ ਆਏ ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਲੱਖਾ ਰੁਪਏ ਨਕਦੀ ਤੇ ਸੋਨੇ, ਚਾਂਦੀ ਦੇ ਹੀਰੇ ਦੇ ਗਹਿਣੇ ਲੁੱਟ ਲਏ। ਘਟਨਾ ਸਵੇਰੇ ਸਾਢੇ 8 ਵਜੇ ਦੀ ਦੱਸੀ ਜਾ ਰਹੀ ਹੈ। ਪਰਿਵਾਰ ਦੇ ਦੱਸਣ ਮੁਤਾਬਕ ਲੁਟੇਰੇ ਗੇਟ ਖੜਕਾ ਕੇ ਘਰ ਅੰਦਰ ਦਾਖਲ ਹੋਏ ਅਤੇ ਹਥਿਆਰ ਦਿਖਾ ਕੇ ਪਰਿਵਾਰ ਨੂੰ ਬੰਧਕ ਬਣਾ ਲੁੱਟ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ। ਲੁੱਟ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਗੁਰਦਾਸਪੁਰ ਦੇ ਸਕੀਮ ਨੰਬਰ 5 ਦੀ ਹੈ। ਇੱਥੇ ਦਿਨ ਦਿਹਾੜੇ ਘਰ ਅੰਦਰ ਦਾਖਲ ਹੋਏ ਪੰਜ ਨਕਾਬਪੋਸ਼ ਹਥਿਆਰ ਬੰਦ ਲੁਟੇਰਿਆਂ ਵਰੁਣ ਸਰਾਫ ਨਾਮ ਦੇ ਸੁਨਿਆਰੇ ਦੇ ਘਰ ਵੜ ਕੇ ਪਰਿਵਾਰ ਨੂੰ ਬੰਧਕ ਬਣਾ ਕੇ ਕਰੀਬ 30-40 ਲੱਖ ਰੁਪਏ ਦੀ ਨਗਦੀ ਅਤੇ ਕਰੋੜਾਂ ਰੁਪਏ ਦੇ ਸੋਨੇ, ਚਾਂਦੀ ਅਤੇ ਹੀਰੇ ਦੇ ਗਹਿਣੇ ਲੁੱਟ ਕੇ ਲੈ ਗਏ ਹਨ। ਪਰਿਵਾਰ ਅਨੁਸਾਰ ਸਵੇਰੇ ਸਾਢੇ 8 ਵਜੇ ਦੇ ਕਰੀਬ ਪੰਜ ਹਥਿਆਰ ਬੰਦ ਲੁਟੇਰੇ ਗੇਟ ਖੜਕਾ ਕੇ ਉਹਨਾਂ ਦੇ ਘਰ ਵੜ ਗਏ। ਲੁਟੇਰੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਸੀ ਅਤੇ ਉਹਨਾਂ ਵੱਲੋਂ ਘਰ ਦੇ ਸਾਰੇ ਕੈਮਰੇ ਤੋੜ ਦਿੱਤੇ ਗਏ ਅਤੇ ਗੇਟ ਖੋਲਣ ਵਾਲੇ ਡਰਾਈਵਰ ਅਤੇ ਪੂਰੇ ਪਰਿਵਾਰ ਨੂੰ ਘਰ ਵਿੱਚ ਹੀ ਹਥਿਆਰਾਂ ਦੀ ਨੋਕ ਤੇ ਬੰਨ ਉਹਨਾਂ ਕੋਲੋਂ ਤਿਜੋਰੀ ਦੀ ਚਾਬੀ ਲੈ ਲਈ ਅਤੇ ਘਰ ਵਿੱਚ ਪਈ ਕਰੀਬ 40 ਲੱਖ ਰੁਪਏ ਦੀ ਨਗਦੀ ਅਤੇ ਕਰੋੜਾਂ ਰੁਪਏ ਦੇ ਸੋਨੀ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।